ਨਵੀਂ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਮਨੋ-ਅਮਾਨ ਦੇ ਨਾਲ ਨਿਬੜਨ ’ਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਖੁਸ਼ੀ ਜਤਾਈ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੀ.ਕੇ ਨੇ ਦਿੱਲੀ ਦੀ ਸਮੂਹ ਸੰਗਤ, ਪਾਰਟੀ ਕਾਰਕੁੰਨਾਂ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਸਮੇਂ ਸਿਰ ਹੋਈਆਂ ਚੋਣਾਂ ਇਤਿਹਾਸਿਕ ਹੋਣ ਦੇ ਨਾਲ ਹੀ ਬੌਧਿਕ ਤੌਰ ਤੇ ਮੁੱਦਿਆਂ ਦੀ ਸਿਆਸਤ ਲਈ ਸਿੱਖ ਹਲਕਿਆਂ ਵਿਚ ਲੰਬੇ ਸਮੇਂ ਤੱਕ ਯਾਦ ਰੱਖੀਆਂ ਜਾਣਗੀਆਂ, ਕਿਉਂਕਿ ਅਕਾਲੀ ਦਲ ਨੇ ਇਹ ਚੋਣਾਂ ਉਸਾਰੂ ਮੁੱਦਿਆਂ ਅਤੇ ਕੀਤੇ ਗਏ ਕੰਮਾਂ ਦੇ ਆਧਾਰ ਤੇ ਲੜੀਆਂ ਹਨ।ਜਦਕਿ ਸਾਡੇ ਵਿਰੋਧੀਆਂ ਨੇ ਝੂਠੀ ਇਲਜ਼ਾਮ ਤਰਾਸ਼ੀ ਨੂੰ ਆਪਣੀ ਹੱਟੀ ਦਾ ਮੁੱਖ ਸੌਦਾ ਬਣਾ ਕੇ ਵੇਚਣ ਦੀ ਸੰਗਤਾਂ ਨੂੰ ਨਾਕਾਮ ਕੋਸ਼ਿਸ਼ ਕੀਤੀ ਸੀ।ਜੀ.ਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੋ ਤਿਹਾਈ ਤੋਂ ਵੱਧ ਸੀਟਾਂ ਜਿੱਤ ਕੇ ਕਮੇਟੀ ਦੀ ਸੇਵਾ ਇੱਕ ਵਾਰ ਫਿਰ ਤੋਂ ਸੰਭਾਲਣ ਜਾ ਰਿਹਾ ਹੈ।ਜੀ.ਕੇ ਨੇ ਮਤਦਾਨ ਵਿਚ ਹੋਏ ਵਾਧੇ ਨੂੰ ਅਕਾਲੀ ਦਲ ਦੇ ਹੱਕ ਵਿਚ ਦੱਸਦੇ ਹੋਏ ਸਰਨਾ ਧੜੇ ਦਾ ਆਂਕੜਾ ਇੱਕ ਅੰਕ ਵਿਚ ਸਿਮਟਣ ਦੀ ਵੀ ਆਸ ਜਤਾਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media