Friday, June 26, 2026

ਚੀਫ ਖਾਲਸਾ ਦੀਵਾਨ ਵਲੋਂ ਦਿੱਲੀ ਕਮੇਟੀ ਚੋਣਾਂ `ਚ ਅਕਾਲੀ ਦਲ (ਬ) ਦੀ ਜਿੱਤ `ਤੇ ਵਧਾਈ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ)- ਚੀਫ ਖਾਲਸਾ ਦੀਵਾਨ ਵਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿਚ ਸ਼ੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ `ਤੇ ਵਧਾਈ ਦਿਤੀ ਹੈ।ਦੀਵਾਨ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਜੇਤੂ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਦਿੱਲੀ ਸ਼ੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਬਰਾਂ ਨੂੰ ਸਿੱਖ ਪੰਥ ਦਾ ਵਿਸ਼ਵਾਸ ਪ੍ਰਾਪਤ ਹੈ। PPN0203201705ਉਹਨਾਂ ਕਿਹਾ ਕਿ ਦਿੱਲੀ ਵਿਚ ਮਨਜੀਤ ਸਿੰਘ ਜੀ.ਕੇ ਦੀ ਯੋਗ ਅਗਵਾਈ, ਉਹਨਾਂ ਵਲੋਂ ਸਿੱਖਾਂ ਦੀ ਭਲਾਈ ਲਈ ਕੀਤੇ ਗਏ ਯਤਨਾ, ਗੁਰੂਦੁਆਰਿਆਂ ਦੇ ਕੀਤੇ ਵਿਕਾਸ ਕਾਰਜਾਂ ਕਰਕੇ ਹੀ ਦਿੱਲੀ ਦੀ ਸੰਗਤ ਨੇ ਉਹਨਾਂ `ਤੇ ਵਿਸ਼ਵਾਸ ਪ੍ਰਗਟਾਇਆ ਹੈ।ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ ਆਪਣੀ ਬੁਲੰਦ ਸ਼ਖਸ਼ੀਅਤ ਤੇ ਸਿਰੜੀ ਯਤਨਾਂ ਨਾਲ ਸਰਕਾਰਾਂ ਤੋਂ ਸਿੱਖਾਂ ਲਈ ਹਾਂ ਪੱਖੀ ਸਹਿਯੋਗ ਲੈਣ ਦੀ ਕਾਬਲੀਅਤ ਰੱਖਦੇ ਹਨ ਅਤੇ ਉਹਨਾਂ ਦੀ ਜਿੱਤ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਪ੍ਰਿਸੀਪਲ ਨਿਰਮਲ ਕੌਰ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply