Sunday, March 15, 2026

ਪੰਡਤ ਦੀਨ ਦਿਆਲ ਉਪਾਧਿਆਏ ਜਨਮ ਸ਼ਤਾਬਦੀ ਸਾਲ ’ਚ ਖੇਡਾਂ ਮੁਕਾਬਲੇ ਕਰਵਾਏ ਜਾਣਗੇ

ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਸਿਰਫ਼ ਰਾਜਨੀਤੀ ਹੀ ਨਹੀਂ ਕਰਦੀ ਸਗੋਂ ਦੇਸ਼ ਦੀ ਤਰੱਕੀ ਅਤੇ ਦੇਸ਼ ਵਾਸੀਆਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਵੀ ਆਪਣੇ ਸੰਗਠਨਾਂ ਦੇ ਰਾਹੀਂ ਵੱਖ ਵੱਖ ਪ੍ਰੋਗਰਾਮ ਕਰਦੀ ਹੈ।ਇਸੇ ਦਿਸ਼ਾ ’ਚ ਪੰਡਤ ਦੀਨ ਦਿਆਲ ਉਪਾਧਿਆਏ ਜਨਮ ਸ਼ਤਾਬਦੀ ਸਾਲ ’ਚ ਵੱਖ ਵੱਖ ਸਮਾਜਿਕ ਕੰਮਾਂ ਦੇ ਰਾਹੀਂ ਦੇਸ਼ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਸਫ਼ਲ ਬਣਾਉਣ ਲਈ ਵੱਖ ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਹ ਵਿਚਾਰ ਭਾਜਪਾ ਦੇ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ ਨੇ ਅੱਜ ਭਾਜਪਾ ਦੇ ਅਨਾਜ਼ ਮੰਡੀ ਸਥਿਤ ਦਫ਼ਤਰ ’ਚ ਪੰਡਤ ਦੀਨ ਦਿਆਲ ਉਪਾਧਿਆਏ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਤ ਕਰਦਿਆਂ ਪ੍ਰਗਟ ਕੀਤੇ।PPN0203201714ਉਨ੍ਹਾਂ ਕਿਹਾ ਕਿ ਭਾਜਪਾ ਯੁਵਾ ਮੋਰਚਾ ਦੇ ਰਾਹੀਂ ਦਿਹਾਤੀ ਪੱਧਰ ’ਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਸਾਡੀਆਂ ਖੇਡਾਂ ਕਬੱਡੀ, ਖੋਖੋ, ਕੁਸ਼ਤੀ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ, ਤਾਕਿ ਸਾਡੇ ਨੋਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਲਗਾ ਸਕਣ। ਇਸ ਨਾਲ ਜਿੱਥੇ ਉਨ੍ਹਾਂ ਦੇ ਸਿਹਤਮੰਦ ਰਹਿਣ ਦੀਆਂ ਸੰਭਾਵਨਾਵਾਂ ਵਧਣਗੀਆਂ ਉੱਥੇ ਉਨ੍ਹਾਂ ਦੀ ਪ੍ਰਤੀਭਾ ’ਚ ਵੀ ਨਿਖਾਰ ਆਵੇਗਾ। ਭਾਜਪਾ ਮਹਿਲਾ ਮੋਰਚਾ ਦੇ ਰਾਹੀਂ ਔਰਤਾਂ ਦੇ ਗਰੁੱਪ ਬਣਾਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਉਧਮ ਕੋਸ਼ਲ ਦੀ ਪ੍ਰੇਰਣਾ ਦਿੱਤੀ ਜਾਵੇਗੀ। ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਵਿਸ਼ੇਸ਼ ਟ੍ਰੇਨਿੰਗ ਦੁਆਉਣ ਦੀ ਦਿਸ਼ਾ ’ਚ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਲ ’ਚ ਹਰ ਹਫ਼ਤੇ ਮੰਡਲ ਪੱਧਰ ’ਤੇ ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਦੀਆ ਵੱਖ ਵੱਖ ਥਾਵਾਂ ’ਤੇ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇਗਾ। ਜੂਨ ਜੁਲਾਈ ਦੇ ਮਹੀਨੇ ’ਚ ਪਾਰਟੀ ਦੇ ਵੱਖ ਵੱਖ ਸੰਗਠਨਾਂ ਰਾਹੀਂ ਬੂਟੇ ਲਗਾਉਣ ਸਬੰਧੀ ਅਭਿਆਨ ਚਲਾਇਆ ਜਾਵੇਗਾ ਤਾਕਿ ਦੇਸ਼ ’ਚ ਰੁੱਖਾਂ ਦੀ ਗਿਣਤੀ ਨੂੰ ਵਧਾਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ।ਪਾਰਟੀ ਦੇ ਵੱਖ ਵੱਖ ਸੰਗਠਨਾਂ ਵੱਲੋਂ ਘਰਾਂ ’ਚ ਪਖਾਨਿਆਂ ਦੀ ਉਸਾਰੀ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਇਨ੍ਹਾਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਵੀ ਜਾਣਕਾਰੀ ਵਰਕਰਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਪੂਰਾ ਸਾਲ ਅਜਿਹਾ ਅਭਿਆਨ ਚਲਾਇਆ ਜਾਵੇਗਾ ਜਿਸ ’ਚ ਵਰਕਰ ਘਰ ਘਰ ਜਾਕੇ ਪਤਾ ਲਗਾਉਣਗੇ ਕਿ ਕਿਹੜਾ ਬੱਚਾ ਪੜ੍ਹਾਈ ਵਿਚਕਾਰ ਛੱਡ ਗਿਆ ਹੈ ਉਸ ਨੂੰ ਅਤੇ ਉਸਦੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਬੱਚੇ ਦੀ ਪੜ੍ਹਾਈ ਫਿਰ ਤੋਂ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਸਕੂਲਾਂ ਅਤੇ ਕਾਲਜਾਂ ’ਚ ਜਾਕੇ ਉੱਥੋਂ ਦੇ ਵਿਦਿਆਰਥੀਆਂ ਦੀਆਂ ਸਮਸਿਆਵਾਂ ਨੂੰ ਸਮਝਕੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਵਾਉਣ ਅਤੇ ਸਕੂਲਾਂ ਕਾਲਜਾਂ ’ਚ ਸਲਾਹਕਾਰ ਕਮੇਟੀਆਂ ਦਾ ਗਠਨ ਕਰਵਾਇਆ ਜਾਵੇਗਾ।
ਇਸ ਮੌਕੇ ਵਿਸ਼ੇਸ ਰੂਪ ਨਾਲ ਹਾਜ਼ਰ ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਕੇਵਲ ਕੁਮਾਰ ਨੇ ਕਿਹਾ ਕਿ ਪਾਰਟੀ ਸੰਗਠਨਾਂ ਦੇ ਵਰਕਰ ਅਜਿਹੀ ਵਿਵਸਥਾ ਕਰਨਗੇ ਕਿ ਮਹੀਨੇ ’ਚ ਇੱਕ ਦਿਨ ਗਰੀਬ ਪਰਿਵਾਰਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਪੰਡਤ ਦੀਨ ਦਿਆਲ ਜੀ ਦਾ ਮੰਤਵ ਸੀ ਕਿ ਸਰਕਾਰ ਦੀ ਕੋਈ ਵੀ ਸੁਵਿਧਾ ਦੇਸ਼ ਦੇ ਹਰ ਵਿਅਕਤੀ ਤੱਕ ਪਹੁੰਚੇ ਅਤੇ ਭਾਜਪਾ ਨੇ ਇਸੇ ਦਿਸ਼ਾ ’ਚ ਕੰਮ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੀ ਜਨਮ ਸ਼ਤਾਬਦੀ ਸਾਲ ’ਤੇ ਸ਼ੁਰੂ ਕੀਤਾ ਹੈੈ। ਇਸ ਮੌਕੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਣੀ ਮੈਂਬਰ ਪ੍ਰੋ. ਬਿਜ੍ਰ ਲਾਲ ਰਿਣਵਾ, ਪ੍ਰਦੇਸ਼ ਮੀਡੀਆ ਸਕੱਤਰ ਸੁਬੋਧ ਵਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਅਰੁਣ ਨਾਰੰਗ ਅਤੇ ਹੋਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply