ਅਲਗੋਂ ਕੋਠੀ, 3 ਮਾਰਚ (ਪੰਜਾਬ ਪੋਸਟ- ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਕੋਠੀ ਦੇ ਮੁੱਖ ਅਧਿਆਪਕ, ਸਮੂਹ ਸਟਾਫ ਤੇ ਨੋਵੀਂ ਸ਼ੇ੍ਰਣੀ ਦੀਆਂ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਸਮੇਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਮੋਕੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਭਿੰਦਰ ਜੀਤ ਸਿੰਘ ਸਟੇਟ ਐਵਾਰਡੀ ਨੇ ਇਸਤਰੀ ਸਿੱਖਿਆ ਤੇ ਜੋਰ ਦਿੰਦਿਆਂ ਦਸਵੀਂ ਸ਼ੇ੍ਰਣੀ ਦੀਆਂ ਵਿਦਿਆਰਥਣਾ ਨੂੰ ਅਗਾਮੀ ਬੋਰਡ ਪ੍ਰੀਖਿਆ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਕਿਟ ਅੰਤਾਕਸ਼ਰੀ, ਕੋਰਿੳਗ੍ਰਾਫੀ, ਗਿੱਧਾ ਤੇ ਜਾਗੋ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ।ਦਸਵੀਂ ਦੀ ਵਿਦਿਆਰਥਣ ਜਗਰੂਪ ਕੋਰ ਨੇ ਸਕੂਲ ਵਿੱਚ ਬਿਤਾਏ ਪਲਾਂ ਦੀ ਯਾਦ ਸਾਂਝੀ ਕੀਤੀ ।ਸਕੂਲ ਸਟਾਫ ਚੋਂ ਗੁਰਸ਼ੇਰ ਸਿੰਘ, ਪਲਵਿੰਦਰ ਸਿੰਘ, ਮਹਾਵੀਰ ਕੁਮਾਰ, ਰੇਸ਼ਮ ਸਿੰਘ, ਮੈਡਮ ਪਰਮਜੀਤ ਕੋਰ, ਹਰਪ੍ਰੀਤ ਕੋਰ ਤੇ ਨਵਦੀਪ ਕੋਰ ਨੇ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।ਵਿਦਿਆਰਥਣਾਂ ਨੂੰ ਮੈਡਮ ਹਰਸਿਮਰਤ ਕੋਰ, ਮੈਡਮ ਅਦਿਤੀ, ਦਵਿੰਦਰ ਕੋਰ, ਗੁਰਜੀਤ ਕੋਰ ਨੇ ਵੀ ਸੰਬੋਧਨ ਕੀਤਾ।ਸਕੂਲ ਦੀਆਂ ਹੋਣਹਾਰ ਵਿਦਿਆਰਥਣਾ ਕੁਲਵਿੰਦਰ ਕੋਰ, ਅਮਨ, ਪਰਨੀਤ ਕੋਰ ਆਦਿ ਨੂੰ ਮੁੱਖ ਅਧਿਆਪਕ ਸੁਭਿੰਦਰ ਜੀਤ ਸਿੰਘ ਵੱਲੋਂ ਇਨਾਮ ਵੰਡੇ ਗਏ।ਸਮੁੱਚਾ ਸਮਾਗਮ ਯਾਦਗਾਰੀ ਹੋ ਨਿਬੜਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media