ਫਾਜ਼ਿਲਕਾ, 5 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸ਼੍ਰੀ ਪਰਸ਼ੂ ਰਾਮ ਮੰਦਰ ਫਾਜ਼ਿਲਕਾ ਵਿਚ ਹਫ਼ਤੇਵਰ ਸ਼੍ਰੀ ਸੁੰਦਰਕਾਂਡ ਪਾਠ ਦਾ ਅਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਦਰ ਵਿਚ ਅੱਜ ਸਵੇਰੇ 8.30 ਤੋਂ 10.30 ਵਜੇ ਤੱਕ ਹਫ਼ਤੇਵਰ ਸ਼੍ਰੀ ਸੁੰਦਰਕਾਂਡ ਪਾਠ ਦਾ ਅਯੋਜਨ ਕੀਤਾ ਗਿਆ।ਜਿਸ ਵਿਚ ਮਨੋਜ਼ ਸ਼ਰਮਾ, ਨਿਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ ਵੱਲੋਂ ਭਜਨ ਕੀਰਤਨ ਕੀਤਾ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਵੱਲੋਂ ਸੰਕਟਮੋਚਨ ਪੰਚਮੁੱਖੀ ਸ਼੍ਰੀ ਬਾਲਾ ਜੀ ਦੀ ਆਰਤੀ ਕੀਤੀ ਗਈ।ਜਿਸ ਤੋਂ ਬਾਅਦ ਮਿਠਾਈ ਬਰਫ਼ੀ, ਬੂੰਦੀ, ਪੇੜੇ, ਅਤੇ ਕਿਨੂੰਆਂ ਦਾ ਭਗਵਾਨ ਨੂੰ ਭੋਗ ਲਗਾਇਆ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ।
ਉਨਾਂ ਦੱਸਿਆ ਕਿ ਅੱਜ ਮਾਰਚ ਮਹੀਨੇ ਦਾ ਪਹਿਲਾ ਐਤਵਾਰ ਹੋਣ ਕਾਰਨ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਫਾਜ਼ਿਲਕਾ ਅਤੇ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਹਰ ਮਹੀਨੇ ਦੀ ਤਰਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਫਲ ਅਤੇ ਨਗਦੀ ਵੰਡੀ ਗਈ।ਉਨਾਂ ਦੱਸਿਆ ਕਿ ਸ਼੍ਰੀ ਸੁੰਦਰਕਾਂਡ ਪਾਠ ਅਤੇ ਰਾਸ਼ਨ ਵੰਡਣ ਵਿਚ ਅਸ਼ੋਕ ਸ਼ਰਮਾ, ਵਰਿੰਦਰ, ਸਹਿਜਪਾਲ ਸ਼ਰਮਾ, ਚਿਰੰਜੀ ਲਾਲ ਸ਼ਰਮਾ, ਨਵਦੀਪ ਸ਼ਰਮਾ, ਪੰਡਤ ਸੀਤਾ ਰਾਮ ਪੁਜਾਰੀ, ਮਨੋਜ਼ ਸ਼ਰਮਾ, ਦੀਸ਼ੂ ਸ਼ਰਮਾ, ਪਵਨ ਸ਼ਰਮਾ, ਨਿਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, ਕ੍ਰਿਸ਼ਨ ਸ਼ਰਮਾ, ਸੰਦੀਪ ਮਹਿਤਾ, ਡਾ. ਜਗਦੀਸ਼ ਸ਼ਰਮਾ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਹਿਯੋਗ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media