ਚੌਂਕ ਮਹਿਤਾ, 5 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਖੇਡ ਪ੍ਰੇਮੀਆਂ ਦੇ ਦਿਲਾਂ ਦੀ ਵਿੱਚ ਧੜਕਨ ਤੇ ਮਾਝੇ ਦਾ ਮਸ਼ਹੂਰ ਕਬੱਡੀ ਕੱਪ ਦਮਦਮੀ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ ਹੋਣ ਜਾ ਰਹੇ ਸੰਤ ਕਰਤਾਰ ਸਿੰਘ ਖਾਲਸਾ ਕਬੱਡੀ ਕੱਪ 2017 ਦੀਆਂ ਖੇਡਾਂ ਆਗਾਜ਼ ਅੱਜ ਹੋ ਰਿਹਾ ਹੈ।ਜਿਸ ਦਾ ਉਦਘਾਟਨ ਗਿਆਨੀ ਹਰਨਾਮ ਸਿੰਘ ਖਾਲਸਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਆਪਣੇ ਸ਼ੁਭ ਕਰ ਕਮਲਾਂ ਨਾਲ ਕਰਨਗੇ । ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਮਨਜੋਤ ਸਿੰਘ ਤੇ ਚੇਅਰਮੈਨ ਜਗਦੇਵ ਸਿੰਘ ਰੰਧਾਵਾ, ਨਿਸ਼ਾਨ ਸਿੰਘ ਗੋਲਡੀ, ਗੋਲੂ ਉਦੋਨੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਬੱਡੀ ਕੱਪ ਜੋ ਕਿ 6-7 ਮਾਰਚ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਜ਼ਬਰਦਸਤ ਮੁਕਾਬਲਿਆਂ ਤੋਂ ਇਲਾਵਾ ਕੇਸਾਧਾਰੀ ਬਜ਼ੁੱਰਗ ਖਿਡਾਰੀਆਂ ਦੀ ਕਬੱਡੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗੀ।
ਪ੍ਰਬੰਧਕਾਂ ਅਨੁਸਾਰ ਇਨਾਮਾਂ ਦੀ ਵੰਡ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਮੁੱਖ ਸੰਸਦੀ ਸਕੱਤਰ ਸਾਂਝੇ ਤੌਰ ਤੇ ਕਰਨਗੇ, ਜਦਕਿ ਉਲੰਪੀਅਨ ਗਗਨਜੀਤ ਸਿੰਘ ਡੀ.ਸੀ.ਪੀ ਅੰਮ੍ਰਿਤਸਰ, ਦਲਜਿੰਦਰ ਸਿੰਘ ਢਿਲੋਂ ਐਸ.ਐਸ.ਪੀ ਬਟਾਲਾ, ਸੁਖਪਾਲ ਸਿੰਘ ਪਾਲੀ ਐਸ.ਪੀ ਅਰਜਨ ਐਵਾਰਡੀ, ਤੇਜਬੀਰ ਸਿੰਘ ਹੁੰਦਲ ਡੀ.ਐਸ.ਪੀ ਆਦਮਪੁਰ, ਏ.ਆਈ.ਜੀ ਰਣਧੀਰ ਸਿੰਘ ਉਪਲ, ਉਲੰਪੀਅਨ ਅਕਾਸ਼ਦੀਪ ਸਿੰਘ, ਉਲੰਪੀਅਨ ਰਮਨਦੀਪ ਸਿੰਘ, ਜਰਮਨਜੀਤ ਸਿੰਘ, ਐਸ.ਡੀ.ਐਮ ਮਜੀਠਾ ਅਤੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨਗੇ।
ਜਿੰਨਾ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਉਹਨਾਂ ਵਿੱਚ ਗੁਰਸ਼ਰਨ ਸਿੰਘ ਪ੍ਰਿੰਸ ਅਮਰੀਕਾ, ਸਕਿੰਟੂ ਪੁਰਬਾ ਯੂ.ਐਸ.ਏ, ਬਿਕਰਮਜੀਤ ਸਿੰਘ ਕਨੇਡਾ, ਸੁਖਜਿੰਦਰ ਸਿੰਘ ਪਟਵਾਰੀ ਕਨੇਡਾ, ਯੋਧਾ ਕਨੇਡਾ, ਬਚਿੱਤਰ ਕਨੇਡਾ, ਹਰਵਿੰਦਰ ਗੋਲਡੀ ਕਨੇਡਾ, ਮਨਪ੍ਰੀਤ ਰਾਜਾ ਅਸਟਰੇਲੀਆ, ਮਾਸਟਰ ਹਰਵਿੰਦਰ ਸਿੰਘ ਕਨੇਡਾ, ਹਰਿੰਦਰ ਨਿਊਜੀਲੈਂਡ, ਪ੍ਰਤਾਪ ਸਿੰਘ ਇੰਗਲੈਂਡ, ਬਿੱਟੂ ਦਬੁੱਰਜੀ ਕੁਵੈਤ, ਹਰਪਾਲ ਸਿੰਘ ਅਸਟਰੇਲੀਆ, ਗੁਰਮੇਹਰ ਸਿੰਘ ਸ਼ਾਹ ਕਨੇਡਾ, ਸਿਮਰਨ ਸਿੰਘ ਸ਼ਾਹ ਕਨੇਡਾ ਆਦਿ ਵਰਣਨਯੋਗ ਹਨ।ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਮੋਹਤਵਾਰ ਸ਼ਖਸੀਅਤਾਂ ਨੇ ਵਿਸ਼ੇਸ਼ ਯੋਗਦਾਨ ਰਹੇਗਾ।
Check Also
ਰੰਗਲਾ ਪੰਜਾਬ ਯੋਜਨਾ ਤਹਿਤ ਬਲਾਕ ਤਰਸਿੱਕਾ ਦੀਆਂ 52 ਪੰਚਾਇਤਾਂ ਨੂੰ 5 ਕਰੋੜ ਦੀ ਗ੍ਰਾਂਟ ਦੇ ਚੈੱਕ ਤਕਸੀਮ
ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media