ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ ਬਿਊਰੋ) – ਸੀ.ਟੀ ਗਰੁੱਪ ਆਫ ਇੰਸਟੀਚਿਊਟ ਵਲੋਂ ਜਲੰਧਰ ਵਿਖੇ ਕਰਵਾਈ ਗਈ ਹਾਫ ਮੈਰਾਥਨ ਦੇ ਵਿਚ ਅੰਮ੍ਰਿਤਸਰ ਤੋਂ ਸ਼ਿਰਕਤ ਕਰਨ ਗਏ ਮਹਿਲਾ-ਪੁਰਸ਼ ਖਿਡਾਰੀਆਂ ਦੀ ਝੰਡੀ ਰਹੀ। ਵਾਪਸ ਅੰਮ੍ਰਿਤਸਰ ਪਰਤੇ ਖਿਡਾਰੀਆਂ ਦੀ ਅਗਵਾਈ ਕਰਤਾ ਅੰਤਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ ਓਪਨ ਗਰੁੱਪ ਵਿਚ ਪਹਿਲੀਆਂ 10 ਪੁਜੀਸ਼ਨਾਂ ਅੰਮ੍ਰਿਤਸਰ ਦੇ ਮਾਸਟਰ ਐਥਲੈਟਿਕਸ ਖਿਡਾਰੀਆਂ ਨੇ ਹਾਸਲ ਕੀਤੀਆਂ ਹਨ।
ਜਿਨ੍ਹਾਂ ਵਿਚ ਕਸ਼ਮੀਰ ਸਿੰਘ, ਭੈਣੀ ਗਿੱਲ, ਕਸ਼ਮੀਰ ਸਿੰਘ ਪੰਡੋਰੀ ਵੜੈਚ, ਸੁਰਜੀਤ ਸਿੰਘ ਦਿੱਲੀ, ਮੱਖਣ ਸਿੰਘ, ਭਗਵਾਨ ਦਾਸ, ਅਵਤਾਰ ਸਿੰਘ, ਜਰਨੈਲ ਸਿੰਘ ਆਦਿ ਦੇ ਨਾਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵਲੋਂ ਪਹਿਲੀਆਂ ਦੱਸ ਪੋਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਹਿਲੀਆਂ 10 ਪੁਜੀਸ਼ਨਾਂ ਵਿਚੋਂ ਵੀ ਪਹਿਲੀ ਪੋਜੀਸ਼ਨ ਅੰਮ੍ਰਿਤਸਰ ਦੇ ਪਿੰਡ ਭੈਣੀ ਗਿੱਲਾਂ ਦੇ ਕਸ਼ਮੀਰ ਸਿੰਘ ਨੇ ਹਾਸਲ ਕੀਤੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਦੇ ਵਰਗਾਂ ਵਿਚ ਵੀ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਅਹਿਮ ਮੱਲਾਂ ਮਾਰਦੇ ਹੋਏ ਕਈ ਵੱਕਾਰੀ ਮਾਨ ਸਨਮਾਨ ਹਾਸਲ ਕੀਤੇ ਹਨ।ਇਸ ਤੋਂ ਪਹਿਲਾਂ ਵੀ ਇਨ੍ਹਾਂ ਵਿਚੋਂ ਬਹੁਤੇ ਖਿਡਾਰੀ ਸੂਬਾ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾ ਚੁੱਕੇ ਹਨ ਤੇ ਭਵਿੱਖ ਵਿਚ ਆਯੋਜਤ ਹੋਣ ਵਾਲੇ ਅੰਤਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਦਿਨ ਰਾਤ ਕਰੜਾ ਅਭਿਆਸ ਕਰ ਰਹੇ ਹਨ।ਅੰਮ੍ਰਿਤਸਰ ਵਾਪਸ ਪੁੱਜਣ ਤੇ ਇਨ੍ਹਾਂ ਖਿਡਾਰੀਆਂ ਦਾ ਖੇਡ ਪ੍ਰੇਮੀਆਂ ਤੇ ਖੇਡ ਪ੍ਰਮੋਟਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
Check Also
ਰੰਗਲਾ ਪੰਜਾਬ ਯੋਜਨਾ ਤਹਿਤ ਬਲਾਕ ਤਰਸਿੱਕਾ ਦੀਆਂ 52 ਪੰਚਾਇਤਾਂ ਨੂੰ 5 ਕਰੋੜ ਦੀ ਗ੍ਰਾਂਟ ਦੇ ਚੈੱਕ ਤਕਸੀਮ
ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media