Tuesday, March 31, 2026

`ਰਿਕਸ਼ੇ `ਤੇ ਚੱਲਦੀ ਜ਼ਿੰਦਗੀ` ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਲੋਕ ਅਰਪਿਤ

ਅੰਮ੍ਰਿਤਸਰ, 5 ਮਾਰਚ (ਦੀਪ ਦਵਿੰਦਰ ਸਿੰਘ) – ਸਥਾਨਕ ਪੰਜਾਬੀ ਸੱਭਿਆਚਾਰਕ ਸੱਥ ਤੇ ਸਾਹਿਤ ਸੰਸਥਾ ਵਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਗੁਰੂ ਨਗਰੀ ਦੇ ਛੇਹਰਟਾ ਵਾਸੀ ਰਾਜਬੀਰ ਸਿੰਘ ਰਿਕਸ਼ੇਵਾਲੇ ਦੀ ਪੁਸਤਕ `ਰਿਕਸ਼ੇ `ਤੇ ਚੱਲਦੀ ਜ਼ਿੰਦਗੀ` ਸਪੈਸ਼ਲ ਟਾਸਕ ਫੋਰਸ ਪੰਜਾਬ ਦੇ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਲੋਕ ਅਰਪਿਤ ਕੀਤੀ ਗਈ।PPN0503201721ਪੁਸਤਕ ਰਲੀਜ਼ ਕਰਨ ਉਪਰੰਤ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਮਾਹਰਾਜ ਦੇ ਦਰਸਾਏ ਕਿਰਤ ਕਰੋ ਤੇ ਨਾਮ ਜਪੋ ਦੇ ਸੰਦੇਸ਼ `ਤੇ ਪਹਿਰਾ ਦਿੰਦਿਆਂ ਮਾਨਵਵਾਦੀ ਸੋਚ ਤਹਿਤ ਅਜੋਕੇ ਸਮੇਂ ਸਮਾਜ ਨੂੰ ਦਰਪੇਸ਼ ਸਮਸਿਆਵਾਂ ਨੂੰ ਇੱਕ ਪੁਸਤਕ ਵਜੋਂ ਉਭਾਰਣ ਦਾ ਉਪਰਾਲਾ ਕੀਤਾ ਹੈ।ਉਨਾਂ ਕਿਹਾ ਕਿ ਰਾਜਬੀਰ ਸਿੰਘ ਰਿਕਸ਼ਾ ਚਾਲਕ ਹੈ ਜਿਸ ਦਾ ਕਾਲਮ ਲਗਾਤਰ ਇਕ ਪੰਜਾਬੀ ਅਖਬਾਰ ਵਿੱਚ ਛਪਦਾ ਰਿਹਾ ਹੈ, ਜਿਸ ਰਾਹੀ ਉਸ ਨੇ ਰਿਕਸ਼ੇ `ਤੇ ਬੈਠਣ ਵਾਲੀਆਂ ਸਵਾਰੀਆਂ ਨਾਲ ਸਾਂਝੀਆਂ ਕੀਤੀਆਂ ਗੱਲਾਂ ਨੂੰ ਬਾਖੂਬੀ ਲਿਖਿਆ ਹੈ।ਆਈ.ਜੀ ਕੁੰਵਰ ਨੇ ਕਿਹਾ ਕਿ ਜਦ ਉਨਾਂ ਨੂੰ ਰਾਜਬੀਰ ਬਾਰੇ ਪਤਾ ਲੱਗਾ ਸੀ ਤਾਂ ਉਨਾਂ ਨੇ ਖੁੱਦ ਘਰ ਬੁਲਾ ਕੇ ਉਸ ਦਾ ਉਤਸ਼ਾਹ ਵਧਾਇਆ ਸੀ ਅਤੇ ਅੱਜ ਉਸ ਦੀ ਕਿਤਾਬ ਰਲੀਜ਼ ਹੋਣ `ਤੇ ਉਹ ਵਧਾਈ ਦੇ ਪਾਤਰ ਹਨ।
ਇਸ ਮੌਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਰਵੇਲ ਸਿੰਘ ਰਵੇਲ, ਮੋਹਨ ਲਾਲ ਫਿਲੋਰੀਆਂ, ਜਸਬੀਰ ਸਿੰਘ, ਡਾ. ਦਲਜੀਤ ਸਿੰਘ ਅੱਖਾਂ ਦੇ ਸਰਜਨ, ਪ੍ਰੋ. ਇਕਬਾਲ ਕੌਰ ਸੌਂਦ, ਡਾ. ਬਲਬੀਰ ਸਿੰਘ ਸੰਧੂ, ਗੁਰਮੇਜ ਸਿੰਘ ਲੋਪੋਕੇ, ਭਾਸ਼ਾ ਅਫਸਰ ਭੁਪਿੰਦਰ ਸਿੰਘ ਮੱਟੂ ਆਦਿ ਬੁਲਾਰਿਆਂ ਨੇ ਰਾਜਬੀਰ ਰਿਕਸ਼ਾ ਚਾਲਕ ਵਲੋਂ ਵਾਤਾਵਰਣ, ਭਰੂਣ ਹੱਤਿਆ, ਰੁੱਖ, ਸਮਾਜ ਦੀ ਹੋ ਰਹੀ ਵੰਡ ਅਤੇ ਰਾਜਨੀਤੀ ਵਿੱਚ ਆ ਰਹੇ ਵਿਗਾੜਾਂ ਸਬੰਧੀ ਲੇਖ ਇਸ ਪੁਸਤਕ ਵਿੱਚ ਸ਼ਾਮਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।ਮੰਚ ਸੰਚਾਲਨ ਜਨਰਲ ਸਕੱਤਰ ਸ਼ਾਇਰ ਮਨਵਿੰਦਰ ਸਿੰਘ ਨੇ ਬਾਖੂਬੀ ਕੀਤਾ।
ਇਸ ਮੌਕੇ ਡਾ. ਦਰਿਆ, ਸਰਬਜੀਤ ਸਿੰਘ ਸੰਧੂ, ਜਗਤਾਰ ਗਿੱਲ, ਅਰਤਿੰਦਰ ਕੌਰ ਸੰਧੂ, ਨਵਦੀਪ ਕੌਰ ਮੁਕਤਸਰ, ਇਤਿਹਾਸਕਾਰ ਦਲੇਰ ਸਿੰਘ, ਕੁਲਵੰਤ ਸਿੰਘ ਸੂਰੀ, ਅਜੀਤ ਸਿੰਘ ਨਬੀਪੁਰ, ਧਰਵਿੰਦਰ ਸਿੰਘ ਔਲਖ ਤੋਂ ਇਲਾਵਾ ਕਈ ਹੋਰ ਸਾਹਿਤ ਪ੍ਰੇਮੀ  ਵੀ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply