ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਪਿੰਡ ਸੁਲਤਾਨਵਿੰਡ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਨਵੀਂ ਉਸਾਰੀ ਜਾ ਰਹੀ ਇਮਾਰਤ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ।ਇਹ ਸੇਵਾ ਕਾਰਸੇਵਾ ਵਾਲੇ ਸੰਤ ਕਸ਼ਮੀਰਾ ਸਿੰਘ ਦੀ ਭੂਰੀਵਾਲਿਆਂ ਵਲੋਂ ਲੋਕਲ ਗੁਰਦੁਆਰਾ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਲੈਂਟਰ ਪੈਣ ਦੀ ਅਰਦਾਸ ਗੁੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਵਿਜੈਪਾਲ ਸਿੰਘ ਵਲੋਂ ਕੀਤੀ ਗਈ, ਜਿਸ ਵਿੱਚ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸ਼੍ਰੋਮਣੀ ਕਮੇਟੀ ਦੇ ਹਰਜਾਪ ਸਿੰਘ, ਸੰਤ ਦੀਦਾਰ ਸਿੰਘ ਭੂਰੀਵਾਲੇ, ਸੰਤ ਜਸਬੀਰ ਸਿੰਘ, ਗੁਰਦੁਆਰਾ ਲੋਕਲ ਗੁ: ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਲੋਕਲ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਪੱਪੂ, ਵੱਸਣ ਸਿੰਘ, ਨਿਰਵੈਲ ਸਿੰਘ, ਮੀਡੀਆ ਇੰਚਾਰਜ ਰਾਮ ਸਿੰਘ, ਇੰਜ. ਗੁਰਦੀਪ ਸਿੰਘ ਟਾਇਲਾਂ ਵਾਲੇ, ਬਾਬਾ ਫਤਹਿ ਸਿੰਘ, ਬਾਬਾ ਪ੍ਰੇਮ ਸਿੰਘ, ਭਾਈ ਅਮਰਜੀਤ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ, ਜਗਦੇਵ ਸਿੰਘ ਲਾਟੀ, ਮਹਿਲ ਸਿੰਘ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰਾ, ਭਾਈ ਅਮਰੀਕ ਸਿੰਘ, ਜਸਬੀਰ ਸਿੰਘ ਮਾਹਲ ਨੰਬਰਦਾਰ ਸ਼ਾਮਲ ਹੋਏ।ਅਰਦਾਸ ਉਪਰੰਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਲੈਂਟਰ ਲਈ ਤਿਆਰ ਕੀਤੇ ਗਏ ਮਸਾਲੇ ਦੇ ਬਾਲਟੇ ਸਿਰਾਂ ‘ਤੇ ਚੁੱਕ ਕੇ ਸੇਵਾ ਦੀ ਅਰੰਬਤਾ ਕੀਤੀ।ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 90 ਣ 110 ਫੁੱਟ ਏਰੀਏ `ਚ ਤਿਆਰ ਹੋਣ ਵਾਲੀ ਇਮਾਰਤ ਦੀ ਅੱਜ ਬੈਸਮੈਂਟ ਦੇ ਲੈਂਟਰ ਪਾਇਆ ਗਿਆ ਹੈ ਅਤੇ ਜਲਦ ਹੀ ਇਥੇ ਸੰਗਤਾਂ ਲਈ ਆਲੀਸ਼ਾਨ ਇਮਾਰਤ ਤਿਆਰ ਹੋ ਜਾਵੇਗੀ। ਇਸ ਸਮੇਂ ਚਾਹ, ਮਠਿਆਈਆਂ ਤੇ ਗੁਰੂ ਕੇੇ ਲੰਗਰ ਅਤੁੱਟ ਵਰਤਾਏ ਗਏ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media