ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਪੁਲਿਸ ਡੀ.ਏ.ਵੀ ਸਕੂਲ ਦੀ ਗਿਆਰਵੀਂ ਕਲਾਸ ਦੀ ਵਿਦਿਆਰਥਣ ਰਵਨੀਤ ਕੌਰ ਨੇ 59ਵੀਂ ਸਕੂਲ ਨੈਸ਼ਨਲ ਗੋਆ ਵਿੱਚ ਹੋ ਰਹੇ ਸਕੂਲ ਨੈਸ਼ਨਲ ਅੰਡਰ 16 ਮੁਕਾਬਲੇ ਦੌਰਾਨ ਚੋਕ ਬਾਲ ਖੇਡ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ।ਇਸ ਮੁਕਾਬਲੇ ਵਿੱਚ 12 ਟੀਮਾਂ ਨੇ ਹਿੱਸਾ ਲਿਆ।ਰਵਨੀਤ ਕੌਰ ਨੂੰ ਗਰੇਟ ਸਪੋਰਟਸ ਅਤੇ ਕਲਚਰ ਕੱਲਬ ਅੰਮ੍ਰਿਤਸਰ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਬਿੱਲੀ ਵਲੋਂ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਸ਼ਬਨਮ ਹਾਂਡਾ ਨੇ ਜੇਤੁੂ ਵਿਦਿਆਰਥਣ ਨੂੰ ਅਸ਼ੀਰਵਾਦ ਦਿਤਾ ਅਤੇ ਉਸ ਦੀ ਹੌਸਲਾਅਫਜ਼ਾਈ ਕੀਤੀ।ਉਨਾਂ ਨੇ ਕੋਚ ਸੰਜੂ, ਡੀ.ਪੀ ਮੈਡਮ ਕਵਿਤਾ ਸ਼ਰਮਾ ਅਤੇ ਸ਼੍ਰੀਮਤੀ ਸਲੋਨੀ ਕੁੰਦਰਾ ਦੀ ਵੀ ਸ਼ਲਾਘਾ ਕੀਤੀ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media