Monday, September 7, 2026

‘ਬੇਟੀ ਬਚਾਓ,ਬੇਟੀ ਪੜ੍ਹਾਓ’ ਜਾਗਰੂਕਤਾ ਵਰਕਸ਼ਾਪ ਦਾ ਅਯੋਜਨ

PPN0703201712ਬਠਿੰਡਾ, 7 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲਾਂ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਕਮਿਊਨਟੀ ਹੈਲਥ ਸੈਂਟਰ ਗੋਨਿਆਣਾ ਦੇ ਪਿੰਡ ਭੋਖੜਾ ਵਿਖੇ ਬਲਾਕ ਪੱਧਰੀ ‘ਬੇਟੀ ਬਚਾਓ,ਬੇਟੀ ਪੜ੍ਹਾਓ’ ਜਾਗਰੂਕਤਾ ਵਰਕਸ਼ਾਪ ਦਾ ਅਯੋਜਿਨ ਕੀਤਾ ਗਿਆ । ਇਸ ਵਰਕਸ਼ਾਪ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਬਠਿੰਡਾ ਡਾ. ਰਵਨਦੀਪ ਕੌਰ ਬਰਾੜ ਵੱਲੋਂ ਕੀਤੀ ਗਈ । ਸੀਨੀਅਰ ਮੈਡੀਕਲ ਅਫਸਰ ਡਾ. ਅਨਿਲ ਗੋਇਲ, ਡਾ. ਸ਼ਿਵਾਨੀ ਗੋਇਲ ਐਮ.ਡੀ ਗਾਇਨੀ, ਡਾ. ਗੁਰਜੀਤ ਸਿੰਘ ਹੋਮੀਓਪੈਥੀ ਮੈਡੀਕਲ ਅਫਸਰ ਅਤੇ ਸਰਪੰਚ ਸ਼੍ਰੀਮਤੀ ਮਹਿੰਦਰ ਕੌਰ ਵੀ ਹਾਜ਼ਰ ਸਨ।  ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਲੜਕੀ ਵਾਲੀਆਂ ਮਾਵਾਂ ਦੀ ਕੌਸਲਿੰਗ ਕੀਤੀ ਜਾਵੇ ਅਤੇ ਸਿਹਤ ਵਿਭਾਗ ਦੀਆਂ ਵੀ.ਐਚ.ਐਨ.ਸੀ. ਅਤੇ ਹੋਰ ਵਿਭਾਗਾਂ ਦੀਆਂ ਮੀਟਿੰਗ ਦੌਰਾਨ ਕੰਨਿਆਂ ਭਰੂਣ ਹੱਤਿਆ ਵਰਗੀਆ ਸਮੱਸਿਆਵਾਂ ਤੇ ਵਿਚਾਰ ਵਿਟਾਂਦਰਾ ਕੀਤਾ ਜਾਵੇ ਤਾਂ ਜੋ ਅਜਿਹੀਆਂ ਪ੍ਰਵਿਰਤੀਆਂ ਦਾ ਸਮਾਜ ਵਿੱਚੋਂ ਖਾਤਮਾ ਕੀਤਾ ਜਾ ਸਕੇ। ਸੀਨੀਅਰ ਮੈਡੀਕਲ ਅਫਸਰ ਡਾ. ਅਨਿਲ ਗੋਇਲ ਨੇ ਕਿਹਾ ਕਿ ਲੜਕੀ ਦੇ ਚੰਗੇ ਜੀਵਨ ਲਈ ਜਰੂਰੀ ਹੈ ਕਿ ਲੜਕੀ ਨੂੰ ਉੱਚ ਵਿਦਿਆ ਦਿੱਤੀ ਜਾਵੇ ਤਾਂ ਜੋ ਉਹ ਚੰਗੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਆਪਣੇ ਜੀਵਣ ਦਾ ਵਧੀਆ ਢੰਗ ਨਾਲ ਨਿਰਬਾਹ ਕਰ ਸਕੇ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ, ਸ਼ਾਦੀ ਉਪਰੰਤ ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਨੂੰ ਮੁਫਤ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਅਤੇ ਜਣੇਪੇ ਸਮੇਂ 108 ਐਂਬੂਲੇਂਸ ਸੇਵਾਵਾਂ ਅਤੇ ਜਨਨੀ ਸਿਸ਼ੂ ਸੁਰੱਖਿਆ ਕਾਰਿਆਕਰਮ ਤਹਿਤ ਗਰਭਵਤੀ ਔਰਤ ਨੂੰ ਵੱਡੇ ਅਪ੍ਰੇਸ਼ਨ ਦੀਆਂ ਸੇਵਾਵਾਂ ਵੀ ਮੁਫਤ ਉਪਲਬਧ ਕਰਵਾਈਆਂ ਜਾਂਦੀਆਂ ਹਨ ।ਡਾ. ਸ਼ਿਵਾਨੀ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਅਸੀਂ ਇਸੇ ਤਰਾਂ ਭਰੁਣ ਹੱਤਿਆ ਕਰਦੇ ਗਏ ਤਾਂ ਲਿੰਗ ਅਸਮਾਨਤਾ ਕਾਰਨ ਸਮਾਜ ਵਿੱਚ ਵਿਆਹ ਸ਼ਾਦੀ ਆਦਿ ਦੀਆਂ ਸਮੱਸਿਆਵਾਂ ਪੈਦਾ ਹੋਣਗੀਆ ਅਤੇ ਕਈ ਸਮਾਜਿਕ ਰਿਸ਼ਤੇ ਵੀ ਖਤਮ ਹੋ ਜਾਣਗੇ ।
ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਪਿੰਡ ਪੱਧਰ ਦੇ ਕਲੱਬਾਂ ਅਤੇ ਨੌਜਵਾਨ ਲੜਕੇ ਲੜਕੀਆਂ ਦੇ ਸਹਿਯੋਗ ਨਾਲ ਪਿੱਡ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਹਰ ਘਰ ਇਹ ਸੁਨੇਹਾਂ ਦਿੱਤਾ ਜਾਵੇ ਕੇ ਲੜਕੀ ਸਮਾਜ ਲਈ ਬੋਝ ਨਹੀਂ ਵਰਦਾਨ ਹੈ, ਲੜਕੀ ਦਾ ਚੰਗਾ ਪਾਲਣ ਪੋਸ਼ਣ ਕੀਤਾ ਜਾਵੇ ਅਤੇ ਉਸ ਨੂੰ ਉੱਚ ਵਿਦਿਆ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਚੰਗੇ ਜੀਵਣ ਦੇ ਨਾਲ ਨਾਲ ਸ਼ਾਦੀ ਤੋਂ ਬਾਅਦ ਆਪਣੇ ਪਰਿਵਾਰ ਦੀ ਵੀ ਯੋਗ ਅਗਵਾਈ ਵੀ ਕਰ ਸਕੇ।ਇਸ ਸਮੇਂ ਸਟੇਜ ਦੀ ਭੂਮਿਕਾ ਕੁਲਵੰਤ ਸਿੰਘ ਡਿਪਟੀ ਐਮ.ਈ.ਆਈ.ਓ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਲਖਵਿੰਦਰ ਸਿੰਘ ਬੀ.ਈ.ਈ ਗੋਨਿਆਣਾ, ਕੁਲਵੰਤ ਸਿੰਘ ਪੀ.ਸੀ.ਪੀ.ਐਨ.ਡੀ.ਟੀ ਕੋਆਰਡੀਨੇਟਰ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਦਰਬਾਰਾ ਸਿੰਘ ਮ.ਪ.ਵ (ਮੇਲ) ਅਤੇ ਜਗਦੀਸ਼ ਰਾਮ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply