ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਕਮਿਸ਼ਨਰ ਆਯੂਸ਼ ਵਿਭਾਗ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਸਥਾਨਕ ਲਾਲਾ ਸੁਨਾਮ ਰਾੲੈ ਐਮ ਏ ਵੈਲਫੇਅਰ ਕੇਂਦਰ ਵਿਚ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਆਯੁਸ਼ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿਚ ਅਧਿਆਪਕਾਂ, ਏਐਨਐਮ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ।

ਕੈਂਪ ਵਿਚ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਹਰਜੀਤ ਸਿੰਘ, ਡਾ. ਕਿਰਨ ਸ਼ਰਮਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਕਲਪਨਾ ਕੁਮਾਰ ਅਤੇ ਡਾ. ਕੁਨਾਲ ਕੀਰਤੀ ਮਲਿਕ ਨੇ ਮਾਂ ਬੱਚੇ ਦੀ ਸਿਹਤ ਸਬੰਧੀ ਹੋਮਿਓਪੈਥੀ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਂਪ ਵਿਚ ਰਮੇਸ਼ ਚੰਦਰ, ਮੰਦਰ ਸਿੰਘ, ਪ੍ਰੇਮ ਸਿੰਘ, ਰਾਜਪਾਲ ਸਿੰਘ, ਰਛਪਾਲ ਸਿੰਘ, ਸ਼ਿਵਰਾਜ ਕੁਮਾਰ, ਸੁਰਿੰਦਰ ਸਿੰਘ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Punjab Post Daily Online Newspaper & Print Media