
ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਪ੍ਰੋ. ਗੁਰਪ੍ਰੀਤ ਕੌਰ ਮੁਖੀ ਦੀ ਯੋਗ ਅਗਵਾਈ ਹੇਠ “ਹੋਲੀ ਉਤਸਵ” ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਪ੍ਰੋਗਰਾਮ ਵਿਚ ਡਾ. ਰਮਨੀਕ ਸਿੰਘ ਉਚੇਚੇ ਤੌਰ ਤੇ ਕੈਨੇਡਾ ਤੋਂ ਸ਼ਿਰਕਤ ਕਰਨ ਲਈ ਪਧਾਰੇ। ਸ਼ੁਰੂਆਤ ਵਿਚ ਡਾ. ਰਾਜੇਸ਼ ਸ਼ਰਮਾ ਜੀ ਨੇ ਅੱਜ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਮਹਿਮਾਨਾਂ ਨੂੰ ਪ੍ਰੋਗਰਾਮ ਅਤੇ ਕਲਾਕਾਰਾਂ ਬਾਰੇ ਰੂ-ਬ-ਰੂ ਕਰਵਾਇਆ।ਇਸ ਉਪਰੰਤ ਡਾ. ਰਮਨੀਕ ਸਿੰਘ ਨੇ ਰਾਗ ਤੋੜੀ ਵਿਚ ਵਿਲੰਬਿਤ ਅਤੇ ਦਰੁਤ ਖਿਆਲ ਨਾਲ ਆਪਣੇ ਗਾਇਨ ਦਾ ਅਰੰਭ ਕੀਤਾ।ਅੱੱਗੇ ਉਹਨਾਂ ਦੁਆਰਾ ਰਾਗ ਬਸੰਤ ਬਹਾਰ ਅਤੇ ਮਲਹਾਰ ਆਦਿ ਵਿਚ ਬੰਦਿਸ਼ਾਂ ਦਾ ਖੂਬਸੂਰਤ ਗਾਇਨ ਕਰਦੇ ਹੋਏ ਅੰਤ ਵਿਚ ਇਕ ਸ਼ਬਦ ਅਤੇ ਪੰਜਾਬ ਦੀ ਲੋਕ ਧੁਨ ਹੀਰ ਦੀ ਪ੍ਰਸਤੁਤੀ ਕਰਦੇ ਹੋਏ ਆਪਣੇ ਗਾਇਨ ਦੀ ਸਮਾਪਤੀ ਕੀਤੀ।ਇਸ ਤੋਂ ਬਾਅਦ ਵਿਭਾਗ ਦੀ ਵਿਦਿਆਰਥਣ ‘ਸਵਰ ਲਤਾ’ ਅਤੇ ਵਿਭਾਗ ਦੇ ਪੁਰਾਣੇ ਵਿਦਿਾਰਥੀ ਅਤੇ ਅਸਿਸਟੈਂਟ ਪ੍ਰੋਫੈਸਰ ਸ੍ਰੀ ਸੁਖਦੇਵ ਸਾਗਰ ਜੀ ਨੇ ਆਪਣੇ ਗਾਇਨ ਦੁਆਰਾ ਮਹਿਫਿਲ ਵਿਚ ਨਵਾ ਰੰਗ ਬੰਨਿਆ। ਇਸ ਤੋਂ ਉਪਰੰਤ ਆਲ ਇੰਡੀਆ ਰੇਡੀਓ ਜਦੇ ਏ ਗਰੇਡ ਆਰਟਿਸਟ ਅਤੇ ਵਿਭਾਗ ਦੇ ਅਧਿਆਪਕ ਸ੍ਰੀ ਪ੍ਰਭਾਕਰ ਕਸ਼ਿਅਪ ਜੀ ਨੇ ਰਾਗ ਮਿਸ਼ਰ ਖ਼ਮਾਜ ਵਿਚ ਦਾਦਰਾ ਅਤੇ ਹੋਰੀ ਗਾ ਕੇ ਸ੍ਰੁੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਪ੍ਰੋਗਰਾਮ ਵਿਚ ਆਲ ਇੰਡੀਆ ਰੇਡੀਓ ਆਰਟਿਸਟ ਅਤੇ ਵਿਭਾਗ ਦੇ ਪੀ.ਐਚ.ਡੀ. ਸਕਾਲਰ ਸੁਮੀਤ ਪਦਮ ਨੇ ਸਿਤਾਰ ਵਾਦਨ ਨਾਲ ਮਹਿਫਿਲ ਨੂੰ ਚਾਰ ਚੰਨ ਲਗਾ ਦਿੱੱਤੇ।ਪੂਰੇ ਪ੍ਰੋਗਰਾਮ ਵਿਚ ਡਾ. ਮੁਰਲੀ ਮਨੋਹਰ ਨੇ ਤਬਲੇ ਅਤੇ ਡਾ. ਨਰਿੰਦਰ ਸਿੰਘ ਨੇ ਹਰਮੋਨੀਯਮ ‘ਤੇ ਸੰਗਤ ਕੀਤੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਪੰਡਿਤ ਹਰਵਿੰਦਰ ਸ਼ਰਮਾ ਜੀ ਸਨ ਜੋ ਕਿ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਟਾਪ ਗਰੇਡ ਅਰਟਸਿਟ ਹਨ ।
ਆਖੀਰ ਵਿਚ ਮੁਖੀ ਵਿਭਾਗ ਪ੍ਰੋ. ਗੁਰਪ੍ਰੀਤ ਕੌਰ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਨੂੰ ਦਾ ਧੰਂਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਡਾ. ਗੁਲਜ਼ਾਰ ਸਿਘ ਕੰਗ, ਡਾ ਮਨਵਿੰਦਰ ਸਿੰਘ, ਡਾ. ਰੂਬੀ, ਡਾ. ਜਤਿੰਦਰ ਸਿੰਘ, ਗਾਵੀਸ਼, ਸ਼੍ਰੀਮਤੀ ਕਿਰਨ ਅਮਰ, ਡਾ. ਪ੍ਰਿਅੰਕਾ ਅਤੇ ਡਾ. ਅੰਸ਼ੂਮਤੀ ਕੁਮਾਰੀ ਅਕਾਂਕਸ਼ਾ, ਸ੍ਰੀਮਤੀ ਗਗਨਦੀਪ ਕੌਰ ਤੋਂ ਇਲਾਵਾ ਪੀ.ਐਚ.ਡੀ ਅਤੇ ਐਮ.ਫਿਲ ਦੇ ਰਿਸਰਚ ਸਕਾਲਰ ਅਤੇ ਐਮ.ਪੀ.ਏ ਦੇ ਵਿਦਿਆਰਥੀ ਹਾਜਰ ਸਨ।ਇਸ ਮੌਕੇ ਲਾਇਫ ਲੌਂਗ ਲਰਨਿੰਗ ਵਿਭਾਗ ਦੇ ਅਧਿਆਪਕ ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਪਰਮਜੀਤ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜਿਰ ਸਨ
Punjab Post Daily Online Newspaper & Print Media