ਪਠਾਨਕੋਟ, 8 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ ਪਠਾਨਕੋਟ ਵਿੱਚ ਪ੍ਰਿੰਸੀਪਲ ਮਿਸਿਜ ਨਿਰਮਲ ਪਾਂਧੀ ਦੀ ਅਗਵਾਈ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸਮਾਰੋਹ ਵਿੱਚ ਤੇਜਵਿੰਦਰ ਸਿੰਘ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਸਮਾਰੋਹ ਦਾ ਅਰੰਭ ਮੁੱਖ ਮਹਿਮਾਨ ਨੇ ਸਮਾ ਰੋਸਨ ਕਰ ਕੇ ਕੀਤਾ।ਇਸ ਤੋਂ ਇਲਾਵਾ ਮੈਡਮ ਸੁਮਨ, ਡਾ. ਸੰਦੀਪ ਕੋਰ, ਗੀਤਾਜਲੀ, ਮੈਡਮ ਸੈਲੀ, ਸੰਦੀਪ ਗੋਤਮ, ਵਿਨਾਯਕ, ਸੁਮੀਤੀ ਮਹਾਜਨ ਅਤੇ ਹੋਰ ਸਟਾਫ ਹਾਜ਼ਰ ਸਨ।
ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਤੇਜਵਿੰਦਰ ਸਿੰਘ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਨੇ ਸਭ ਤੋਂ ਪਹਿਲਾ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਹਿਲਾ ਦਿਵਸ ਦਾ ਮਨੋਰਥ ਮਹਿਲਾਵਾਂ ਦੀਆਂ ਉਪਲਬਦੀਆਂ ਨੂੰ ਮਨਾਉਂਣਾ ਹੈ।ਉਨ੍ਹਾਂ ਕਿਹਾ ਕਿ ਪੁਰਾਨੇ ਸਮੇਂ ਵਿੱਚ ਮਹਿਲਾ ਨੂੰ ਘਰ ਵਿੱਚ ਪਈ ਇਕ ਵਸਤੂ ਹੀ ਸਮਝਿਆ ਜਾਂਦਾ ਸੀ ਪਰ ਹੁਣ ਬਹੁਤ ਜਿਆਦਾ ਬਦਲਾਬ ਆਇਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦਾ ਚਾਹੇ ਕੋਈ ਵੀ ਰੂਪ ਹੋਵੇ, ਭਾਵੇ ਉਹ ਮਾਂ ਹੈ, ਬੇਟੀ ਹੈ, ਨੂਹ ਹੈ, ਪਤਨੀ ਹੈ ਉਸ ਦਾ ਆਪਣੀ ਇਕ ਵੱਖਰੀ ਪਹਿਚਾਣ ਹੈ।ਉਨ੍ਹਾਂ ਕਿਹਾ ਕਿ ਕਾਨੂੰਨ ਨੇ ਸਵਿਧਾਨ ਵਿੱਚ ਔਰਤ ਨੂੰ ਪੁਰਸ ਦੇ ਬਰਾਬਰ ਦਾ ਦਰਜਾ ਦਿੱਤਾ ਹੈ।ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਜੋ ਵੀ ਸੋਚਣ ਦਾ ਮਨ ਬਣਾਇਆ ਹੈ ਉਸ ਸਪਨੇ ਨੂੰ ਪੂਰਾ ਜਰੁਰ ਕਰੋ।
ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਨਿਰਮਲ ਪਾਂਧੀ ਨੇ ਇਤਿਹਾਸ ਵਿੱਚ ਔਰਤ ਦੀ ਬਣਦੀ-ਵਿਗੜਦੀ ਝਲਕ ਪੇਸ ਕੀਤੀ।ਉਨ੍ਹਾਂ ਦੱਸਿਆ ਕਿ ਗੁਰਬਾਣੀ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਨੂੰ ਬਹੁਤ ਉੱਚਾ ਸਥਾਨ ਦਿੱਤਾ ਹੈ।ਸ੍ਰੀਮਤੀ ਅਮਨਦੀਪ ਕੌਰ ਚਾਹਲ ਨੇ ਦੱਸਿਆ ਕਿ ਕਿਵੇ ਅੱਤਿਆਚਾਰ ਦਾ ਸਿਕਾਰ ਹੋ ਰਹੀਆਂ ਮਹਿਲਾਵਾਂ ਕਾਨੂੰਨ ਦੀ ਸਹਾਇਤ ਨਾਲ ਆਪਣਾ ਅਧਿਕਾਰ ਪ੍ਰਾਪਤ ਕਰ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਅਗਰ ਅੱਤਿਆਚਾਰ ਦੀ ਸਿਕਾਰ ਹੋ ਰਹੀ ਕਿਸੇ ਮਹਿਲਾ ਕੋਲ ਆਪਣੇ ਤੇ ਹੋ ਰਹੇ ਅੱਤਿਆਚਾਰ ਖਿਲਾਫ ਲੜਨ ਲਈ ਵਕੀਲ ਕਰਨ ਲਈ ਵੀ ਰਾਸ਼ੀ ਨਹੀਂ ਹੈ ਤਾਂ ਵੀ ਫ੍ਰੀ ਲੀਗਲ ਸਰਵਿਸ ਅਥਾਰਟੀ ਵੱਲੋਂ ਫ੍ਰੀ ਕਾਨੂੰਨੀ ਸਹਾਇਤਾ ਮਹਿਲਾ ਨੂੰ ਦਿੱਤੀ ਜਾਂਦੀ ਹੈ।
ਸਮਾਰੋਹ ਦੋਰਾਨ ਭਾਸਣ ਮੁਕਾਬਲੇ, ਕਵਿਤਾ ਅਤੇ ਨਾਟਕ ਵੀ ਪੇਸ ਕੀਤੇ ਗਏ।ਜਿਸ ਵਿੱਚ ਕਾਲਜ ਦੀ ਵਿਦਿਆਰਥਣ ਸਾਰਿਕਾ ਨੇ ਮਹਿਲਾ ਦਿਵਸ ਤੇ ਆਪਣੇ ਵਿਚਾਰ ਪੇਸ ਕੀਤੇ,ਕੀਰਤੀ ਨੇ ਮੈ ਭੀ ਨਹੀਂ ਮਾਰਨਾ ਚਾਹਤੀ ਇਸ ਨੰਨੀ ਕਲੀ ਕੋ ਕਵਿਤਾ ਅਤੇ ਮੋਹਿਤ ਅਗਰਵਾਲ ਨੇ ਧੀਆਂ ਬਚਾਉ ਧੀਆਂ ਨੂੰ ਪੜਾਓ ਸਿਰਲੇਖ ਅਧੀਨ ਆਪਣੇ ਵਿਚਾਰ ਪੇਸ ਕੀਤੇ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਹਿਲਾਵਾਂ ਤੇ ਹੋ ਰਹੇ ਅੱਤਿਆਚਾਰ ਦੀ ਕਹਾਣੀ ਇਕ ਨਾਟਕ ਰੋਸ਼ਨੀ ਕੀ ਔਰ ਪੇਸ ਕੀਤਾ।ਸਮਾਰੋਹ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰ ਚਿਨ੍ਹ ਦੇ ਕੇ ਸਨਮਾਨਤ ਕੀਤਾ। ਪ੍ਰਿੰਸੀਪਲ ਨੀਲਮ ਪਾਂਧੀ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰ ਕੇ ਸਨਮਾਨਤ ਕੀਤਾ। ਸਮਾਰੋਹ ਦੋਰਾਨ ਪ੍ਰੋਫੇਸਰ ਸੁਮਨ ਨੇ ਮੰਚ ਨੂੰ ਸੰਭਾਲਿਆ।
Check Also
ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …
Punjab Post Daily Online Newspaper & Print Media