
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਰਾਕੇਸ਼ ਗਿੱਲ ਨੂੰ 26847 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਉਮੀਦਵਾਰ ਡਾ. ਰਾਜ ਕੁਮਾਰ ਵੇਰਕਾ ਨੇ ਖਾਲਸਾ ਕਾਲਜ ਵਿਖੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਇਹ ਜਿੱਤ ਕਾਂਗਰਸੀ ਵਰਕਰਾਂ ਵਲੋਂ ਕੀਤੀ ਮਿਹਨਤ ਦੀ ਜਿੱਤ ਹੈ।ਕਾਂਗਰਸ ਵਰਕਰਾਂ ਦੀ ਪਾਰਟੀ, ਜੇਕਰ ਵਰਕਰ ਨਹੀਂ ਤਾਂ ਕਾਂਗਰਸ ਦਾ ਕੋਈ ਵਜ਼ੂਦ ਨਹੀਂ।ਉਨਾਂ ਕਿਹਾ ਕਿਹਾ ਕਿ ਜੋ ਸਰਕਾਰ ਜਬਰ ਤੇ ਜੁਲਮ ਕਰ ਕੇ ਲੋਕਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਦੀ ਰਹੀ, ਡਰੱਗ ਤੇ ਰੇਤ ਮਾਫੀਆ ਦੀ ਸਰਗਨਾ ਰਹੀ ਅਤੇ ਬੇਰੋਜਗਾਰੀ ਨੂੰ ਵਧਾਉਂਦੀ ਰਹੀ ਉਸ ਲੋਕ ਵਿਰੋਧੀ ਸਰਕਾਰ ਨੂੰ ਪੰਜਾਬ ਦੇ ਵੋਟਰਾਂ ਨੇ ਮਾਂਝ ਕੇ ਰੱਖ ਦਿਤਾ ਹੈ।ਉਨਾਂ ਕਿਹਾ ਕਾਂਗਰਸ ਦੀ ਸਰਕਾਰ ਬਨਣ `ਤੇ ਸਾਡੀ ਜਿੰਮੇਵਾਰੀ ਹੈ ਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀਆਂ ਜਾਣ।ਇਸ ਲਈ ਡਰੱਗ ਮਾਫੀਆ ਖਤਮ ਕੀਤਾ ਜਾਵੇਗਾ ਹਰ ਘਰ ਰੋਜਗਾਰ ਪਹੂੰਚਾਇਆ ਜਾਵੇਗਾ।ਡਾ. ਵੇਰਕਾ ਨੇ ਹੋਰ ਕਿਹਾ ਕਿ ਪੰਜਾਬ ਜਿਸ ਨੂੰ ਉਦਾਸ ਪੰਜਾਬ ਕਿਹਾ ਜਾਂਦਾ ਸੀ, ਉਸ ਨੂੰ ਹਰ ਹਾਲਤ `ਚ ਮੁੜ ਹੱਸਦਾ ਵੱਸਦਾ ਪੰਜਾਬ ਬਣਾਇਆ ਜਾਵੇਗਾ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media