ਮਲੋਟ, 12 ਮਾਰਚ (ਪੰਜਾਬ ਪੋਸਟ ਬਿਊਰੋ)- ਅੰਡਰ-ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਮੈਡੀਕਲ ਕੋਰਸਜ਼ ਵਾਸਤੇ ਸਿੰਗਲ ਟੈਸਟ ਨੀਟ ਪ੍ਰੀਖਿਆ-2016 ਤੋਂ ਹੀ ਲਾਗੂ ਹੈ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਮੈਡੀਕਲ ਕੋਰਸ ਪੀ.ਜ਼ ਅਤੇ ਯੂ.ਜ਼ੀ ਵਾਸਤੇ ਕਾਮਨ ਕਾਊਂਸਲਿੰਗ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਨਾਲ ਕੇਂਦਰ ਦੇ ਸਾਰੇ ਸਰਕਾਰੀ ਸੰਸਥਾਵਾਂ, ਰਾਜ ਦੇ ਸਰਕਾਰੀ ਕਾਲਜਾਂ, ਯੂਨੀਵਰਸਿਟੀਜ਼,ਡੀਮਡ ਯੂਨੀਵਰਸਿਟੀ, ਟਰੱਸਟਾਂ, ਸੋਸਾਇਟੀ ਅਤੇ ਮਨਿਓਰਿਟੀ ਸੰਸਥਾਵਾਂ ਵਿੱਚ ਹੁਣ ਐਮ.ਬੀ.ਬੀ.ਐਸ/ ਬੀ.ਡੀ.ਐਸ/ ਐਮ.ਡੀ/ ਐਮ.ਐਸ/ ਐਮ.ਡੀ.ਐਸ ਦੇ ਲਈ ਕਾਮਨ ਕਾਊਂਸਲਿੰਗ ਹੋਵੇਗੀ।ਵਿਜੈ ਗਰਗ ਨੇ ਦੱਸਿਆ ਕਿ ਹੁਣ ਇਸ ਨਾਲ ਦਾਖਲੇ ਚ ਪਾਰਦਰਸ਼ਤਾ ਅਤੇ ਪ੍ਰਾਈਵੇਟ ਕਾਲਜਾਂ ਦੁਆਰਾ ਕੈਪੀਟਾਈਜੇਸ਼ਨ ਫੀਸ ਚਾਰਜ ਨਹੀਂ ਕੀਤੀ ਜਾਵੇਗੀ।ਆਲ ਇੰਡੀਆ 15% ਕੋਟੇ ਦੀਆਂ ਸੀਟਾਂ ਲਈ ਡਰੈਕਟੋਰੇਟ ਜਰਨਲ ਆਫ਼ ਹੈਲਥ ਸਰਵਿਸ ਯੂ.ਜ਼ੀ ਅਤੇ ਪੀ.ਜ਼ੀ ਮੈਡੀਕਲ ਕੋਰਸਜ਼ ਲਈ ਕਾਮਨ ਕਾਊਂਸਲਿੰਗ ਕਰਦੀ ਰਹੇਗੀ।ਵਿਜੈ ਗਰਗ ਨੇ ਅੱਗੇ ਦਸਿਆ ਕਿ ਰਾਜ ਪੱਧਰ ਦੀ ਕਾਮਨ ਕਾਊਂਸਲਿੰਗ ਦਾ ਮਤਲਬ ਇਹ ਹੈ ਕਿ ਸਾਰੀਆਂ ਸੰਸਥਾਵਾਂ ਜਿਸ ਵਿੱਚ ਘੱਟ ਗਿਣਤੀ ਵਾਲੇ ਕਾਲਜ ਜਿਵੇਂ ਕਿ ਸੀ.ਐਮ.ਸੀ ਲੁਧਿਆਣਾ ਅਤੇ ਸੀ.ਐਮ.ਸੀ ਵੈਲੋਰਾ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਮੈਡੀਕਲ ਕਾਲਜ ਜਿਵੇਂ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰੋਸੈਸ ਵਿੱਚ ਭਾਗ ਲੈਣਗੇ।ਵਿਜੈ ਗਰਗ ਨੇ ਦਸਿਆ ਕਿ ਇਸ ਨਾਲ ਬੱਚਿਆਂ ਦਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਹੋਣ ਤੋਂ ਬਚੇਗਾ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media