Monday, March 30, 2026

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ’ਵਰਸਿਟੀ ਪ੍ਰੀਖਿਆ ’ਚ ਰਹੀਆਂ ਅੱਵਲ

PPN1403201720ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ-2016 ’ਚ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ’ਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸ.ਸੀ (ਆਈ.ਟੀ) ਸਮੈਸਟਰ-3 ’ਚ ਵਿਦਿਆਰਥਣ ਅਨੂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ’ਵਰਸਿਟੀ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਇਸ ਉਪਲੱਬਧੀ ’ਤੇ ਵਧਾਈ ਦਿੰਦੇ ਹੋਏ ਅਤੇ ਦਫਤਰ ਵਿਖੇ ਮੂੰਹ ਮਿੱਠਾ ਕਰਵਾਉਂਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਸਮੈਸਟਰ ਦੀ ਵਿਦਿਆਰਥਣ ਪਲਵੀ ਸੋਨੀ ਨੇ ’ਵਰਸਿਟੀ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਇਸ ਉਪਰੰਤ ਉਨ੍ਹਾਂ ਐਮ. ਐਸ ਗਿੱਲ ਮੁਖੀ ਕੰਪਿਊਟਰ ਸਾਇੰਸ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਇਸ ਮਿਹਨਤ ਲਈ ਸ਼ਲਾਘਾ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply