Monday, March 30, 2026

ਬ੍ਰਾਹਮਣ ਸਭਾ ਪੰਜਾਬ ਨੇ ਅਮਰੀਕ ਸਿੰਘ ਢਿੱਲੋਂ ਦੀ ਸ਼ਾਨਦਾਰ ‘ਤੇ ਦਿੱਤੀਆਂ ਵਧਾਈਆਂ

PPN1403201723ਸਮਰਾਲਾ, 13 ਮਾਰਚ (ਪੰਜਾਬ ਪੋਸਟ- ਕੰਗ) – ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸੋਨੀ ਸੱਦੀ ਉਟਾਲਾਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸ਼ਾਨਦਾਰ ਜਿੱਤ ਤੇ ਉਨਾਂ ਨੂੰ ਵਧਾਈ ਦਿੱਤੀ ਅਤੇ ਇਸ ਤੋਂ ਇਲਾਵਾ ਸਮਰਾਲਾ ਹਲਕੇ ਤੋਂ ਅਮਰੀਕ ਸਿੰਘ ਢਿੱਲੋਂ ਦੀ ਸ਼ਾਨਦਾਰ ਜਿੱਤ ਮੌਕੇ ਪਿੰਡ ਉਟਾਲਾਂ ਵਿਖੇ ਲੱਡੂ ਵੰਡੇ ਗਏ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਧਾਨ ਸੋਨੀ ਸੱਦੀ ਉਟਾਲਾਂ ਨੇ ਦੱਸਿਆ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ਨਾਲ ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਈ ਹੈ। ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਦੀ ਤਰੱਕੀ ਨੂੰ ਜੋ ਬਰੇਕਾਂ ਲੱਗੀਆਂ ਸਨ ਅਤੇ ਪੰਜਾਬ ਮੰਦੇਹਾਲੀ ਹੋ ਗਿਆ ਸੀ, ਕਾਂਗਰਸ ਸਰਕਾਰ ਆਉਣ ਨਾਲ ਪੰਜਾਬ ਇੱਕ ਨਵੀਂ ਕ੍ਰਾਂਤੀ ਵੱਲ ਕਦਮ ਪੁੱਟੇਗਾ। ਉਨਾਂ ਅੱਗੇ ਸਮਰਾਲਾ ਹਲਕੇ ਤੋਂ ਸ. ਅਮਰੀਕ ਸਿੰਘ ਢਿੱਲੋਂ ਦੇ ਕਾਂਗਰਸੀ ਵਿਧਾਇਕ ਚੁਣੇ ਸਬੰਧੀ ਕਿਹਾ ਕਿ ਇਹ ਸਮਰਾਲਾ ਹਲਕੇ ਲਈ ਸ਼ੁਭ ਸੰਕੇਤ ਹੈ ਕਿ ਇਸ ਵਾਰ ਸਮਰਾਲਾ ਹਲਕੇ ਨੂੰ ਉਹੀ ਪਾਰਟੀ ਦਾ  ਵਿਧਾਇਕ ਮਿਲਿਆ ਜਿਸ ਪਾਰਟੀ ਦੀ ਉਪਰ ਸਰਕਾਰ ਹੈ। ਇਸ ਦੇ ਨਾਲ ਹੀ ਉਨਾਂ ਉਮੀਦ ਜਾਹਰ ਕੀਤੀ ਕਿ ਕੈਪਟਨ
ਅਮਰਿੰਦਰ ਸਿੰਘ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨਗੇ ਕਿ ਜਿਸ ਵਿੱਚ ਉਨਾਂ ਕਿਹਾ ਸੀ ਕਿ ਤੁਸੀਂ ਸਮਰਾਲੇ ਤੋਂ ਅਮਰੀਕ ਸਿੰਘ ਢਿੱਲੋਂ ਨੂੰ ਜਿੱਤਾ ਕੇ ਕੇ ਭੇਜੋ ਮੈਂ ਇਨਾਂ ਨੂੰ ਝੰਡੀ ਵਾਲੀ ਕਾਰ ਵਿੱਚ ਬਿਠਾਵਾਂਗਾ। ਹੁਣ ਸਮਰਾਲਾ ਇਲਾਕੇ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਉਮੀਦ ਕੀਤੀ ਕਿ ਹੁਣ ਸਮਰਾਲਾ ਹਲਕੇ ਨੂੰ ਵਿਧਾਇਕ ਤੋਂ ਇਲਾਵਾ ਮੰਤਰੀ ਵੀ ਜਰੂਰ ਮਿਲੇਗਾ। ਉਨਾਂ ਅੱਗੇ ਕਿਹਾ ਕਿ ਅਜਮੇਰ ਸਿੰਘ ਕੰਗ ਤੋਂ ਸਮਰਾਲਾ ਹਲਕੇ ਨੂੰ ਕਦੇ ਵੀ ਕਿਸੇ ਸਰਕਾਰ ਨੇ ਮੰਤਰੀ ਰੈਂਕ ਦੀ ਉਪਾਧੀ ਨਹੀਂ ਦਿੱਤੀ। ਅਮਰੀਕ ਸਿੰਘ ਢਿੱਲੋਂ ਦੇ ਮੰਤਰੀ ਬਣਨ ਨਾਲ ਸਮਰਾਲਾ ਹਲਕਾ ਜੋ ਵਿਕਾਸ ਪੱਖੋਂ ਬੇਹੱਦ ਪੱਛੜ ਗਿਆ ਹੈ, ਇਸ ਹਲਕੇ ਅੰਦਰ ਵਿਕਾਸ ਆਪਣਾ ਦਮ ਭਰੇਗਾ। ਉਨਾਂ ਕਿਹਾ ਕਿ ਅਮਰੀਕ ਸਿੰਘ ਢਿੱਲੋਂ ਵੀ ਇਸ ਵਾਰ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਉਨਾਂ ਤੇ ਖਰੇ ਉਤਰਨਗੇ। ਉਨਾਂ ਭਰੋਸਾ ਪ੍ਰਗਟ ਕੀਤਾ ਕਿ ਜੇਕਰ ਅਮਰੀਕ ਸਿੰਘ ਢਿੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦੇ ਹਨ ਤਾਂ ਅਗਲੇ ਪੰਜ ਸਾਲ ਬਾਅਦ ਉਨਾਂ ਨੂੰ ਲੋਕਾਂ ਅੱਗੇ ਵੋਟਾਂ ਲਈ ਹੱਥ ਨਹੀਂ ਅੱਡਣੇ ਪੈਣਗੇ, ਬਲਕਿ ਲੋਕੀ ਖੁਦ ਘਰੇ ਬੈਠਿਆਂ ਨੂੰ ਵੋਟਾਂ ਪਾ ਕੇ ਜਿਤਾਉਣਗੇ।
ਪੰਜਾਬ ਵਿੱਚ ਕੈਪਟਨ ਸਰਕਾਰ ਅਤੇ ਅਮਰੀਕ ਸਿੰਘ ਢਿੱਲੋਂ ਦੇ ਵਿਧਾਇਕ ਬਣਨ ਤੇ ਵਧਾਈਆਂ ਦੇਣ ਵਾਲਿਆਂ ਵਿੱਚ ਬ੍ਰਾਹਮਣ ਸਭਾ ਪੰਜਾਬ ਦੇ ਨੁਮਾਇੰਦੇ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਰਕੇਸ਼ ਕੁਮਾਰ ਸ਼ਰਮਾ ਜ਼ਿਲਾ ਪ੍ਰਧਾਨ ਮਾਛੀਵਾੜਾ, ਪ੍ਰਦੀਪ ਭਾਰਦਵਾਰ ਜ਼ਿਲਾ ਪ੍ਰਧਾਨ ਲੁਧਿਆਣਾ, ਸਨਦੀਪ ਸ਼ਰਮਾ ਜ਼ਿਲਾ ਪ੍ਰਧਾਨ ਬਠਿੰਡਾ, ਰਾਜ ਕੁਮਾਰ ਸ਼ਰਮਾ ਜ਼ਿਲਾ ਪ੍ਰਧਾਨ ਸੁਨਾਮ, ਕਾਲਾ ਸ਼ਰਮਾ ਜ਼ਿਲਾ ਪ੍ਰਧਾਨ ਨਵਾਂ ਸ਼ਹਿਰ, ਹਰਪ੍ਰੀਤ ਕੁਮਾਰ ਮੈਂਬਰ, ਰਾਜਵੀਰ ਕੁਮਾਰ ਸ਼ਰਮਾ ਮੈਂਬਰ, ਕੁਲਵੀਰ ਸ਼ਰਮਾ ਜ਼ਿਲਾ ਪ੍ਰਧਾਨ ਸਰਹਿੰਦ, ਸੁਖਦੇਵ ਰਾਜ ਸ਼ਰਮਾ ਜ਼ਿਲਾ ਪ੍ਰਧਾਨ ਮੰਡੀ ਗੋਬਿੰਦਗੜ, ਹੇਮਰਾਜ ਸਹਿਜਪਾਲ ਜ਼ਿਲਾ ਪ੍ਰਧਾਨ ਸੁਨਾਮ , ਆਦਮ ਸ਼ਰਮਾ ਜ਼ਿਲਾ ਪ੍ਰਧਾਨ ਫਗਵਾੜਾ ਆਦਿ ਸ਼ਾਮਲ ਸਨ ਇਨਾਂ ਸਮੂਹ ਮੈਂਬਰਾਨ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਪਾਰਟੀ ਪੰਜਾਬ ਦੇ  35 ਲੱਖ ਬ੍ਰਾਹਮਣ ਸਮਾਜ ਦੀਆਂ ਮੰਗਾਂ ਤੁਰੰਤ ਮੰਨ ਕੇ ਬ੍ਰਾਹਮਣ ਸਮਾਜ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।  ਬ੍ਰਾਹਮਣ ਸਮਾਜ ਨੇ ਆਸ ਕੀਤੀ ਕਿ ਭਗਵਾਨ ਪਰਸ਼ੂਰਾਮ ਜੈਅੰਤੀ ਨੂੰ ਕੈਪਟਨ ਸਾਹਿਬ ਨੈਗੋਸ਼ੀਏਵਲ ਇੰਸਟੂਮੈਂਟ ਐਕਟ ਥੱਲੇ ਛੁੱਟੀ ਦੀ ਐਲਾਨ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply