Wednesday, April 1, 2026

ਜੇ.ਐਨ ਇੰਟਰਨੈਸ਼ਨਲ ਸਕੂਲ ਦੇ ਦੱਸਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਗੂਰੁ ਹਰਸਹਾਏ, 14 ਮਾਰਚ (ਪੰਜਾਬ ਪੋਸਟ- ਸੰਦੀਪ ਜਈਆ, ਮਨੀਸ਼ ਪਿੰਡੀ) – ਜੀਵਾਂ ਅਰਾਈ ਦੇ ਨਜਦੀਕ ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ `ਤੇ ਸਥਿਤ ਜੇ.ਐਨ ਇੰਟਰਨੈਸ਼ਨਲ ਸਕੂਲ ਵਿਖੇ ਨੋਵੀ ਕਲਾਸ ਦੇ ਵਿਦਿਆਰਥੀਆਂ ਵਲੋ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਿੱਘੀ ਪਾਰਟੀ ਦਿਤੱੀ ਗਈ।PPN1403201726ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਜਨਾ ਨਾਰੰਗ ਅਤੇ ਚੇਅਰਮੈਨ ਜਨਕ ਰਾਜ ਮੁੰਜ਼ਾਲ ਦੀ ਅਗਵਾਈ `ਚ ਰੰਗਾਰੰਗ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਸੀ, ਜਿਸ ਵਿਚ ਵਿਦਿਆਰਥੀਆਂ ਨੇ ਗਿੱਧਾ ਭੰਗੜਾ, ਡਾਂਸ, ਕਵਿਤਾਵਾਂ, ਚੁਟਕਲੇ, ਨਾਟਕ, ਸਕਿਟਾਂ ਆਦਿ ਦਾ ਪ੍ਰਦਰਸ਼ਨ ਕਰ ਕੇ ਸਭ ਦਾ ਮਨੋਰੰਜਨ ਕੀਤਾ।ਸਕੂਲ ਦਾ ਵਿਹੜਾ ਖੁਸ਼ੀਆਂ ਨਾਲ ਮਹਿਕ ਰਿਹਾ ਸੀ ਅਤੇ ਸਭ ਦੇ ਚਿਹਰੇ `ਤੇ ਖੁਸ਼ੀ ਝਲਕ ਰਹੀ ਸੀ।ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਇਕ ਦੂਸਰੇ ਨੂੰ ਤੋਹਫੇ ਦੇ ਕੇ ਸਾਂਝਾ ਹੋਰ ਪੀਡੀਆਂ ਕੀਤੀਆਂ।
ਪ੍ਰਿੰਸੀਪਲ ਸੰਜਨਾ ਨਾਰੰਗ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿਖ ਦੀ ਕਾਮਨਾ ਕਰਦੇ ਹੋਏ ਹਮੇਸ਼ਾਂ ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਦਾ ਆਸ਼ੀਰਵਾਦ ਦਿੱਤਾ।ਉਨਾਂ ਨੇ ਬੱਚਿਆ ਨੂੂੰ ਪੇਪਰਾਂ ਦੋਰਾਨ ਨਕਲ ਤੋਂ ਪਰਹੇਜ ਕਰਨ ਲਈ ਪ੍ਰੇਰਿਤ ਕੀਤਾ।ਚੇਅਰਮੈਨ ਜਨਕ ਰਾਜ ਮੁੰਜਾਲ ਨੇ ਕਿਹਾ ਕਿ ਜੀਵਨ ਵਿਚ ਲਾਲਚ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਜੋ ਕੁੱਝ ਵੀ ਭਗਵਾਨ ਨੇ ਦਿੱਤਾ ਹੈ ਬਸ ਉਸ ਵਿਚ ਹੀ ਸੰਤੁਸ਼ਟ ਰਹਿੰਦੇ ਹੋਏ ਅੱਗੇ ਵਧਦਾ ਰਹਿਣਾ ਚਾਹੀਦਾ ਹੈ।ਇਸ ਮੋਕੇ ਹੋਰਨਾ ਤੋ ਇਲਾਵਾ ਸ਼੍ਰੀਮਤੀ ਅਜ਼ਲੀ ਚਾਨਣਾ, ਸ਼੍ਰੀਮਤੀ ਰਮਨੀਕ ਸ਼ਰਮਾ, ਸ਼੍ਰੀਮਤੀ ਰਮਨੀਕ ਸ਼ਰਮਾ ਅਤੇ ਸਮੂਹ ਸਟਾਫ ਮੋਜੂਦ ਸੀ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply