Tuesday, September 29, 2026

ਖਿਲਾਫ਼ ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਨੇ ਪਰਲਜ਼ ਕੰਪਨੀ ਵਿਰੁੱਧ 9 ਮੈਂਬਰੀ ਜ਼ਿਲ੍ਹਾ ਕਮੇਟੀ ਬਣਾਈ

PPN1603201701ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਹਜ਼ਾਰਾਂ ਲੋਕਾਂ ਦੇ ਪਰਲਜ਼ ਕੰਪਨੀ ਵਿੱਚ ਫਸੇ ਕਰੋੜਾਂ ਪੈਸੇ ਵਾਪਿਸ ਕਰਵਾਉਣ ਲਈ ਇਨਸਾਫ ਦੀ ਆਵਾਜ਼ ਆਰਗਨਾਈਜੇਸ਼ਨ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਹੇਠ ਕੰਪਨੀ ਦੇ ਵਰਕਰਾਂ ਅਤੇ ਨਿਵੇਸ਼ਕਾਂ ਦੀ ਹੰਗਾਮੀ ਮੀਟਿੰਗ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਦਾਨਗੜ੍ਹ ਨੇ ਕਿਹਾ ਕਿ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਵਾਪਿਸ ਕਰਵਾਉਣ ਲਈ ਉਨ੍ਹਾਂ ਵੱਲੋਂ ਜ਼ੋਰਦਾਰ ਸੰਘਰਸ਼ ਆਰੰਭਿਆ ਗਿਆ ਹੈ।ਜਿਸ ਦੀਆਂ ਤਿਆਰੀਆਂ ਲਈ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ ਤਾਂ ਉਹ ਲੋਕਾਂ ਦਾ ਪੈਸਾ ਪਹਿਲ ਦੇ ਆਧਾਰ ਤੇ ਵਾਪਿਸ ਕਰਵਾਉਣਗੇ। ਦਾਨਗੜ੍ਹ ਨੇ ਦੱਸਿਆ ਕਿ ਜਲਦ ਹੀ ਵਫਦ ਦੇ ਰੂਪ ਵਿਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਉਨ੍ਹਾਂ ਵੱਲੋਂ ਕੀਤਾ ਹੋਇਆ ਵਾਅਦਾ ਯਾਦ ਕਰਵਾਉਣਗੇ।ਇਸ ਮੀਟਿੰਗ ਨੂੰ ਕਾਨੂੰਨੀ ਸਲਾਹਕਾਰ ਚੰਦਰ ਸ਼ੇਖਰ ਆਜ਼ਾਦ, ਜਨਰਲ ਸਕੱਤਰ, ਮਨਦੀਪ ਸਿੰਘ ਕੋਕਰੀ, ਅਵਤਾਰ ਸਿੰਘ ਪਠਾਨਕੋਟ ਆਦਿ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।

ਸੂਬਾ ਕਮੇਟੀ ਵੱਲੋਂ ਗਠਿਤ ਕੀਤੀ ਗਈ 9 ਮੈਂਬਰੀ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਕੋਹਾਲੀ, ਮੀਤ ਪ੍ਰਧਾਨ ਬਲਵੰਤ ਰਾਏ, ਜਰਨਲ ਸਕੱਤਰ ਕੈਪਟਨ ਦਰਸ਼ਨ ਸਿੰਘ ਗੁਮਟਾਲਾ, ਸਕੱਤਰ ਰਵੇਲ ਸਿੰਘ, ਪ੍ਰੈੱਸ ਸਕੱਤਰ ਧਰਵਿੰਦਰ ਸਿੰਘ ਔਲਖ, ਖਜਾਨਚੀ ਪ੍ਰਕਾਸ਼ ਚੰਦ ਤੇ ਭਗਵੰਤ ਸਿੰਘ ਕਾਨੂੰਨੀ ਸਲਾਹਕਾਰ ਗੋਬਿੰਦ ਰਾਏ, ਸ਼ੋਸ਼ਲ ਮੀਡੀਆ ਦੇ ਰਿਚਾਰਜ ਸਰਬਜੀਤ ਸਿੰਘ ਤੇ ਜਗਦੀਪ ਸਿੰਘ ਖਾਲਸਾ ਚੁਣੇ ਗਏ।ਇਸ ਮੌਕੇ ਨਵਜੋਤ ਸਿੰਘ ਗਿੱਲ, ਸੁਰਿੰਦਰ ਸ਼ਰਮਾਂ, ਪਰਮਜੀਤ ਕੌਰ ਕੁੱਕੜਾਂ ਵਾਲਾ, ਜਸਵਿੰਦਰ ਸਿੰਘ ਬੋਪਾਰਾਏ, ਲਖਵਿੰਦਰ ਸਿੰਘ ਚੱਕਮੁਕੰਦ, ਕ੍ਰਿਪਾਲ ਸਿੰਘ ਭਕਨਾ, ਡਾ. ਧਰਮ ਸਿੰਘ, ਹੀਰਾ ਸਿੰਘ ਲੋਪੋਕੇ ਆਦਿ ਸ਼ਾਮਿਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply