ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਵਿਖੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਵੱਲੋਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਸੰਗਠਨ (ਰਜਿ.) ਦੇ ਸਹਿਯੋਗ ਦੁਆਰਾ ‘ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ’ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਆਯੋਜਿਤ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ, ਸ੍ਰੀ ਸੁਦਰਸ਼ਨ ਕਪੂਰ, ਮੁੱਖ ਬੁਲਾਰਾ ਡਾ. ਰਜਨੀਸ਼ ਅਰੌੜਾ ਸਾਬਕਾ ਉਪਕੁਲਪਤੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਸਨ। ਇਸ ਤੋਂ ਵਿਸ਼ੇਸ਼ ਮਹਿਮਾਨ ਡਾ. ਸ਼ੁਭਦਰਸ਼ਨ ਸੋਨੀ, ਸੰਪਾਦਕ, ਦੈਨਿਕ ਪਬਲਿਕ ਦਿਲਾਸਾ ਪੱਤਰਿਕਾ ਅਤੇ ਐਡਵੋਕੇਟ ਸ੍ਰੀ ਐਸ.ਕੇ. ਸ਼ਰਮਾ ਡਾਇਰੈਕਟਰ, ਆਰ.ਟੀ.ਆਈ ਆਏ ਸਨ।ਇਸ ਤੋਂ ਇਲਾਵਾ ਸ਼ਹੀਦ ਚੰਦਰਸ਼ੇਖਰ ਆਜ਼ਾਦ ਸੰਗਠਨ ਦੇ ਚੇਅਰਮੈਨ ਡਾ. ਗੁਲਸ਼ਨ ਸ਼ਰਮਾ, ਸ੍ਰੀ ਸੰਜੈ ਕਪੂਰ,ਸਾਬਕਾ ਮੁਖ ਪ੍ਰਧਾਨ ਅਤੇ ਸ੍ਰੀ ਰਘੂ ਰਾਜਾ ਪਹੁੰਚੇ ਸਨ।
ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਚੰਦਰਸ਼ੇਖਰ ਦਾ ਸ਼ਹੀਦੀ ਦਿਵਸ ਮਨਾਉਣ ਦਾ ਮੂਲ ਉਦੇਸ਼ ਦੇਸ਼ ਭਗਤਾਂ ਦਾ ਆਪਣੇ ਰਾਸ਼ਟਰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦਿੱਤੇ ਗਏ ਮਹਾਂ ਬਲੀਦਾਨ ਨੂੰ ਯਾਦ ਕਰਨਾ ਹੈ। ਉਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਜੇਕਰ ਅਸੀ ਉਨ੍ਹਾਂ ਵੀਰਾਂ ਦੇ ਤਿਆਗ ਅਤੇ ਅਦਰਸ਼ਾਂ ਨੂੰ ਯਾਦ ਨਹੀ ਕਰੇਂਗੇ ਤਾਂ ਸਾਡੀ ਵੀਰਤਾ, ਦੇਸ਼ ਭਗਤੀ ਅਤੇ ਆਜ਼ਾਦੀ ਦੇ ਭਾਵ ਖਤਮ ਹੋ ਜਾਣਗੇ।ਚੰਦਰ ਸ਼ੇਖਰ ਆਜ਼ਾਦ ਹਮੇਸ਼ਾ ਮਾਣ ਤੇ ਵੀਰਤਾ ਨਾਲ ਜੀਉਣ ਦੀ ਪ੍ਰੇਰਨਾ ਦਿੰਦੇ ਹਨ।
ਮੁੱਖ ਬੁਲਾਰਾ ਵਜੋਂ ਰਜਨੀਸ਼ ਅਰੋੜਾ ਦੇ ‘ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਵਿਅਕਤੀਤਵ ਅਤੇ ਉਹਨਾਂ ਦੇ ਯੋਗਦਾਨ’ ਵਿਸ਼ੇ ਉਤੇ ਬੋਲਦਿਆਂ ਆਖਿਆ ਕਿ ਸਾਨੂੰ ਧਰਮ, ਜਾਤੀ, ਰਾਜ ਤੇ ਭਾਸ਼ਾ ਦੇ ਭੇਦਭਾਵਾਂ ਅਤੇ ਝਗੜਿਆਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਤਰ੍ਹਾ ਸ਼ਹੀਦ ਚੰਦਰਸ਼ੇਖਰ ਆਜਾਦ ਸੁਤੰਤਰਤਾ ਸੰਗਰਾਮੀ ਨੇ ਕੀਤੀ ਸੀ। ਨੋਜਵਾਨ ਪੀੜ੍ਹੀ ਨੂੰ ਭ੍ਰਿਸ਼ਟਾਚਾਰ ਰਹਿਤ ਸਮਾਜ ਸਿਰਜ ਕੇ ਸਿੱਖਿਆ, ਵਿਵਸਥਾ, ਸ਼ਾਂਤੀ, ਪ੍ਰੇਮ ਅਤੇ ਸਮਾਜਿਕ ਸਮਾਨਤਾ ਸਮੇਤ ਸਹੀ ਸਮਝ ਨਾਲ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕੁਦਰਤੀ ਸਰੋਤਾਂ ਦੀ ਸਹੀ ਢੰਗ ਵਰਤੋਂ ਕਰਨੀ ਚਾਹੀਦੀ ਹੈ।ਨਿਮਰਤਾ ਅਤੇ ਵਧੀਆ ਸਿੱਖਿਆ ਵਿਵਸਥਾ ਹੇਠ ਆਦਰਸ਼ਵਾਦੀ ਅਧਿਆਪਕ ਬਣਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਡਾ. ਰਜਨੀਸ਼ ਅਰੋੜਾ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਬੀ.ਬੀ.ਕੇ.ਡੀ.ਏ.ਵੀ. ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਗਣਿਤ ਵਿਭਾਗ ਦੁਆਰਾ ਕਰਵਾਈ ‘ਕੁਵੀਜ਼ ਪ੍ਰਤੀਯੋਗਤਾ’ ਚੈਂਪੀਅਨਸ਼ਿਪ ਜਿੱਤੀ ਸੀ। ਸ੍ਰੀ ਸੰਜੈ ਕਪੂਰ ਨੇ ‘ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਲਕਸ਼’ ਵਿਸ਼ੇ ਉੱਤੇ ਭਾਸ਼ਨ ਦਿੰਦਿਆਂ ਕਿਹਾ ਕਿ ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਇਕੋ ਇਕ ਉਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣ ਸੀ। ਭਾਰਤ ਮਾਤਾ ਦੀ ਜੈ ਦੇ ਨਾਅਰੇ ਦੁਆਰਾ ਅੰਗਰੇਜ਼ੀ ਸਾਮਰਾਜ ਦਾ ਡੱਟ ਕੇ ਵਿਰੋਧ ਕੀਤਾ ਅਤੇ ਅੰਗਰੇਜ਼ਾਂ ਦੇ ਹੱਥ ਨਾ ਆ ਕੇ ਸਾਰਾ ਜੀਵਨ ਆਜ਼ਾਦ ਰਹਿੰਦੇ ਹੋਏ ਦੇਸ਼ ਨੂੰ ਸੁਤੰਤਰ ਕਰਵਾਉਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲਿਆ।ਉਨਾਂ ਹੋਰ ਕਿਹਾ ਕਿ ਉਨਾਂ ਦੇ ਉਦੇਸ਼ ਨੂੰ ਕਾਇਮ ਰੱਖਣਾ ਅੱਜ ਦੀ ਨੌਜਵਾਨ ਪੀੜ੍ਹੀ ਦਾ ਮੁੱਖ ਕਰੱਤਵ ਹੈ।
ਸ੍ਰੀ ਸੁਦਰਸ਼ਨ ਕਪੂਰ ਜੀ, ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ ਨੇ ਸਭ ਤੋਂ ਪਹਿਲਾ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਸੈਮੀਨਾਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਆਜ਼ਾਦੀ ਨੂੰ ਬਣਾਈ ਰੱਖਣ ਲਈ ਸਾਨੂੰ ਸਕਾਰਾਤਮਕ ਨਜ਼ਰੀਏ ਅਨੁਸਾਰ ਮਾਨਸਿਕ ਤੇ ਸਰੀਰਕ ਤੋਰ ਤੇ ਮਜ਼ਬੂਤ ਹੋਣਾ ਜਰੂਰੀ ਹੈ।ਡਾ. ਅਨੀਤਾ ਨਰੇਂਦਰ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਜੀਵਨ ਅਤੇ ਬਲਦਾਨ ਉਤੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਆਖਿਆ ਕਿ ਆਜ਼ਾਦੀ ਦੇ ਇਹਨਾ ਦੀਵਾਨਿਆਂ ਤੋਂ ਅੱਜ ਸਾਨੂੰ ਪ੍ਰੇਰਨਾ ਲੈਣੀ ਜ਼ਰੂਰੀ ਹੈ, ਜਿੰਨਾਂ ਨਾਲ ਅਸੀਂ ਭਾਰਤ ਨੂੰ ਉਨੱਤ ਕਰ ਸਕਦੇ ਹਾਂ।ਡਾ. ਸ਼ੈਲੀ ਜੱਗੀ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਾਨੂੰ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ ਅਤੇ ਉਹਨਾ ਦੇ ਨਕਸ਼ੇਕਦਮ ਤੇ ਚੱਲ ਕੇ ਦੇਸ਼ ਦੇ ਰੱਖਿਅਕ ਬਣਨ ਦੀ ਜ਼ਰੂਰਤ ਹੈ।ਇਸ ਮੌਕੇ ਉਤੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਦੇ ਮੈਂਬਰ ਡਾ. ਰੇਨੂੰ ਵਿਸ਼ਸ਼ਟ, ਡਾ. ਅਨੂ ਖੰਨਾ, ਡਾ. ਸਰੋਜ਼ ਬਾਲਾ ਸਮੇਤ ਹੋਰ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਸ਼ਾਮਲ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media