ਭਿਖੀਵਿੰਡ, 16 ਮਾਰਚ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ)- ਇਥੋਂ ਥੋੜੀ ਦੂਰ ਪਿੰਡ ਮਾੜੀ ਉਧੋਕੇ ਦੇ ਗੁਰਦੁਆਰਾ ਬਾਬਾ ਮਰਹਾਣਾ ਸਹਿਬ ਜੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਕੈਮਰੇ ਲਗਾਏ ਗਏ।ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਸਬੀਰ ਸਿੰਘ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮੋਲਕ ਸਿੰਘ ਨੇ ਸਾਝੇ ਤੋਰ `ਤੇ ਦੱਸਿਆ ਕਿ ਇਲਾਕੇ ਵਿਚ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਹ ਕੈਮਰੇ ਲਗਾਏ ਗਏ ਹਨ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਹੋ ਜਿਹੀਆਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਇਸ ਮੋਕੇ ਸੁਖਦੇਵ ਸਿੰਘ, ਵਤਨ ਸਿੰਘ, ਅਕਬਰ ਸਿੰਘ, ਮੋਹਨਾ ਸਿੰਘ, ਪਾਲ ਸਿੰਘ, ਜੋਗਾ ਸਿੰਘ, ਸੁਖਬੀਰ ਸਿੰਘ ਸੁੱਖ, ਤਰਲੋਚਨ ਸਿੰਘ, ਬੋਬੀ ਸਿੰਘ, ਰਤਨ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media