ਧੂਰੀ, 16 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸ਼ਹਿਰ ਦੇ ਵਿਚਕਾਰ ਪੈਂਦੇ ਸਿੰਗਲ ਫਾਟਕਾਂ ਕੋਲ ਲੱਗੇ ਗੰਦਗੀ ਦੇ ਢੇਰਾਂ ਕਾਰਨ ਇਹ ਜਗਾ੍ਹ ਰੂੜੀ ਬਣ ਕੇ ਰਹਿ ਗਈ ਹੈ ਅਤੇ ਹਰ ਵਕਤ ਅਵਾਰਾ ਪਸ਼ੂ ਰਸਤੇ ਵਿੱਚ ਖਲੋ ਕੇ ਗੰਦਗੀ `ਚ ਮੂੰਹ ਮਾਰਦੇ ਦਿਖਾਈ ਦਿੰਦੇ ਹਨ ਜਿਸ ਕਾਰਨ ਆਵਾਜ਼ਾਈ ਵਿੱਚ ਵੱਡੀ ਵਿਘਨ ਪੈਂਣ ਕਾਰਨ ਇੱਥੇ ਟ੍ਰੈਫਿਕ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ।ਇਹ ਜਾਣਕਾਰੀ ਦਿੰਦਿਆਂ ਫਾਟਕਾਂ ਨੇੜਲੇ ਲਾਲ ਝੰਡੇ ਵਾਲਾ ਕਲੀਨੀਕ ਦੇ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਸਿੰਗਲ ਫਾਟਕਾਂ ਉੱਪਰ ਪਈ ਗੰਦਗੀ ਅਤੇ ਅਵਾਰਾ ਪਸ਼ੂਆਂ ਦੀ ਮੌਜੂਦਗੀ ਕਾਰਨ ਜਿੱਥੇ ਇੱਥੋਂ ਲੰਘਣ ਵਾਲੇ ਲੋਕਾਂ ਅਤੇ ਆਵਾਜਾਈ ਨੂੰ ਮੁਸ਼ਕਿਲ ਆਉਂਦੀ ਹੈ, ਉੱਥੇ ਹੀ ਹਮੇਸ਼ਾ ਬਦਬੂ ਵੀ ਮਾਰਦੀ ਰਹਿੰਦੀ ਹੈ। ਉਹਨਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾ ਚੁੱਕਾ ਹੈ, ਪ੍ਰੰਤੂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਹਨਾਂ ਨੇ ਖੁਦ ਹੀ ਆਪਣੇ ਸਾਥੀ ਦੁਕਾਨਦਾਰਾਂ ਨੂੰ ਨਾਲ ਲੈ ਕੇ ਆਪਣੇ ਹੱਥ ਵਿੱਚ ਝਾੜੂ ਫੜ੍ਹ ਕੇ ਇਸ ਜਗਾ੍ਹ ਦੀ ਸਫਾਈ ਕਰਨ ਦਾ ਬੀੜਾ ਚੁੱਕ ਲਿਆ ਹੈ।
ਿ
ੲਸ ਮੌਕੇ ਹਾਜ਼ਰ ਦੁਕਾਨਦਾਰਾਂ ਵਿੱਚੋਂ ਨਰਿੰਦਰ ਕੁਮਾਰ ਦੁਕਾਨਦਾਰ ਜੋ ਘੜੀਆਂ ਦਾ ਕੰਮ ਕਰਦੇ ਹਨ ਅਤੇ ਨਾਲ ਹੀ ਉਸ ਦੀ ਰਿਹਾਇਸ਼ ਹੈ, ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਸਮੇਂ ਚਾਰ ਅਵਾਰਾ ਪਸ਼ੂ ਉਸ ਦੀ ਦੁਕਾਨ ਵਿੱਚ ਘੁਸ ਗਏ ਅਤੇ ਕਾਫੀ ਭੰਨ-ਤੋੜ ਵੀ ਕੀਤੀ। ਉਹਨਾਂ ਦੱਸਿਆ ਕਿ ਉਸ ਮੌਕੇ ਮੇਰੇ ਘਰਵਾਲੀ ਵੀ ਘਰ ਵਿਖੇ ਮੌਜੂਦ ਸੀ, ਜਿਸ ਨੇ ਬੜੀ ਮੁਸ਼ਕਿਲ ਨਾਲ ਉੱਥੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਜ਼ਰੀਨ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖਿਲਾਫ ਬੋਲਦਿਆਂ ਕਿਹਾ ਕਿ ਜਿੱਥੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਸਫਾਈ ਮੁਹਿੰਮ ਚਲਾ ਰਹੇ ਹਨ, ਉਥੇ ਹੀ ਨਗਰ ਕੌਂਸਲ ਦੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਹਿਰ ਵਿਚਕਾਰ ਪੈਂਦੇ ਇਹਨਾਂ ਸਿੰਗਲ ਫਾਟਕਾਂ ਕੋਲ ਸਾਫ-ਸਫਾਈ ਨੂੰ ਲੈ ਕੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ।ਉਹਨਾਂ ਪ੍ਰਸ਼ਾਸਨ ਪਾਸੋਂ ਜ਼ਲਦ ਹੀ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਅਵਾਰਾ ਢੱਠੇ ਵੱਲੋਂ ਸ਼ਹਿਰ ਵਿੱਚ ਹੜਕੰਪ ਮਚਾਉਣ ਕਾਰਨ ਨੁਕਸਾਨ ਕੀਤਾ ਗਿਆ ਸੀ ਅਤੇ 2-3 ਵਿਅਕਤੀਆਂ ਦੇ ਕਾਫੀ ਸੱਟਾਂ ਵੱਜਣ ਕਾਰਨ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਸੀ । ਇਸ ਦੇ ਨਾਲ ਹੀ ਸ਼ਹਿਰ ਵਿੱਚ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਭਰਮਾਰ ਘੱਟਣ ਦਾ ਨਾਮ ਹੀ ਨਹੀਂ ਲੈ ਰਹੀ, ਜੋ ਕਿ ਸਥਾਨਕ ਨਗਰ ਕੌਂਸਲ ਦੀ ਕਾਰਗੁਜ਼ਾਰੀ `ਤੇ ਇੱਕ ਸਵਾਲੀਆ ਚਿੰਨ ਲਗਾਉਂਦੀ ਹੈ।ਇਸ ਮੌਕੇ ਪੱਪੀ, ਰਾਜ, ਡਾ. ਦੀਪ, ਟੋਨੀ, ਲਵਲੀ ਕੁਮਾਰ, ਲੱਕੀ ਮਹਾਜਨ, ਸੁਰਿੰਦਰ ਸਿੰਘ, ਭੂਸ਼ਨ ਕੁਮਾਰ ਅਤੇ ਅਭੀ ਆਦਿ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media