Tuesday, September 29, 2026

ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਦੇ ਪ੍ਰਧਾਨ ਸਹੋਤਾ ਦਾ ਨਿੱਘਾ ਸਵਾਗਤ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ) – ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਬਹੁਤ ਧੰਨਵਾਦੀ ਹਨ ਜਿੰਨ੍ਹਾਂ ਨੇ ਪੰਜਾਬ ਨੂੰ ਗਲਤ ਹੱਥਾਂ `ਚ ਜਾਣ ਤੋਂ ਬਚਾ ਲਿਆ ਹੈ।ਉਹ ਅੱਜ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕ. ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਗੈਵੀ ਲੋਪੋਕੇ ਵੱਲੋਂ ਰੱਖੇ ਇਕ ਸਨਮਾਨ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਫੇਸਬੁਕੀ ਇਨਕਲਾਬੀ ਪੰਜਾਬ ਦੇ ਅਸਲ ਹਾਲਾਤਾਂ ਨੂੰ ਸਮਝੇ ਬਿਨਾ ਹੀ ਇਕ ਪਾਸੜ ਸੋਚ `ਤੇ ਤੁਲ ਗਏ ਸਨ।ਪਰ ਪੰਜਾਬ ਦੇ ਲੋਕਾਂ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ `ਚ ਹੀ ਪੰਜਾਬ ਸੁਰਖਿਅਤ ਹੈ ਅਤੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਅੰਨੇਵਾਹ ਆਪ ਦੇ ਹੱਕ `ਚ ਉਤਰੇ ਸਨ ਉਨ੍ਹਾਂ ਦੇ ਮਕਸਦ ਕੁੱਝ ਹੋਰ ਸਨ ਜਿਸ ਦਾ ਪੰਜਾਬ ਨੂੰ ਆਉਣ ਵਾਲੇ ਸਮੇਂ `ਚ ਭਾਰੀ ਖਾਮਿਆਜ਼ਾ ਭੁਗਤਣਾ ਪੈ ਸਕਦਾ ਸੀ।ਆਪ `ਚ ਪੰਜਾਬ ਕੋਲ ਬਚਾਉਣ ਵਾਲੀ ਕੋਈ ਵੀ ਸੋਚ ਨਹੀਂ ਸੀ ਸਿਰਫ ਉਹ ਮੌਕਾਪ੍ਰਸਤਾਂ ਦਾ ਇਕ ਝੁੰਡ ਬਣਾ ਕੇ ਪੰਜਾਬ ਦੀ ਸੱਤਾ ਹਥਿਆਉਣ ਆਏ ਸਨ।
ਇਸ ਸਮੇਂ ਗੁਰਸੇਵਕ ਸਿੰਘ ਗੈਵੀ ਲੋਪੋਕੇ ਨੇ ਸਹੋਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹਨ ਜਿੰਨ੍ਹਾਂ ਨੇ ਸਮੇਂ ਸਿਰ ਪੰਜਾਬ ਦੇ ਲੋਕਾਂ ਨੂੰ ਆਗਾਹ ਕੀਤਾ ਅਤੇ ਉਹ ਕਾਂਗਰਸ ਪਾਰਟੀ ਦੇ ਹੱਕ `ਚ ਵੋਟ ਪਾਉਣ ਲਈ ਮਨ ਬਣਾ ਸਕੇ।ਉਨ੍ਹਾਂ ਕਿਹਾ ਕਿ ਕੁਝ ਐਨ.ਆਰ.ਆਈਜ਼ ਆਪਣੇ ਰਿਸ਼ਤੇਦਾਰੀਆਂ ਦਾ ਵਾਸਤਾ ਪਾ ਕੇ ਗਲਤ ਪਾਰਟੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਸਨ। ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਬਹੁਤ ਸਾਰੇ ਅਜਿਹੇ ਲੋਕ ਸਨ ਜਿੰਨ੍ਹਾਂ ਦੀ ਮਨਸ਼ਾ ਪੰਜਾਬ ਪ੍ਰਤੀ ਕਦੇ ਵੀ ਠੀਕ ਨਹੀਂ ਰਹੀ। ਇਸ ਮੌਕੇ ਗੁਰਦੇਵ ਸਿੰਘ ਸ਼ਹੂਰਾ, ਰਣਧੀਰ ਸਿੰਘ ਰਿੰਪਲ, ਗੁਰਬਿੰਦਰ ਸਿੰਘ ਪੱਟੀ, ਐਸ.ਪੀ. ਗੁਰਨਾਮ ਸਿੰਘ, ਬਲਜਿੰਦਰ ਸਿੰਘ ਸੰਧੂ, ਸਕੱਤਰ ਸਿੰਘ ਡੱਲੇਕੇ, ਰਾਜਵਿੰਦਰ ਸਿੰਘ ਆੜਤੀ, ਅਮਰਦੀਪ ਸਿੰਘ ਲੋਪੋਕੇ, ਜਸਕਰਨ ਸਿੰਘ ਲੋਪੋਕੇ, ਮਨਦੀਪ ਸਿੰਘ ਝੰਜੋਟੀ, ਮਨਪ੍ਰੀਤ ਸਿੰਘ ਭਿਟੇਵੱਡ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।ਇਸ ਤੋਂ ਪਹਿਲਾਂ ਸਹੋਤਾ ਦਾ ਏਅਰਪੋਰਟ `ਤੇ ਵੀ ਕਾਂਗਰਸੀ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply