ਬਠਿੰਡਾ, 19 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸਰਕਾਰਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲੱਖ ਦਾਅਵੇ ਕਰਨ ਪ੍ਰੰਤੂ ਪੰਜਾਬ ਦੇ ਸਰਕਾਰੀ ਸਕੂਲ ਤਾਂ ਰੱਬ ਆਸਰੇ ਹੀ ਚੱਲਦੇ ਹਨ। ਜੋ ਕਿ ਇਨ੍ਹਾਂ ਸਕੂਲਾਂ ਵਿਚ ਨੰਨ੍ਹੇ ਮੁੰਨੇ ਬੱਚਿਆਂ ਤੋਂ ਭਾਂਡੇ ਸਾਫ਼ ਅਤੇ ਬਾਥਰੂਮਾਂ ਵਿਚ ਝਾੜੂ ਮਰਵਾਇਆ ਜਾਂਦਾ ਹੈ। ਅਜਿਹੀ ਕੁੱਝ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਰਾੜਵਾਲਾ ਵਿਚ ਅਕਸਰ ਦੇਖਣ ਨੂੰ ਸਾਹਮਣੇ ਆ ਰਹੀ, ਜਿਥੇ ਸਕੂਲ ਦੇ ਮੁਖੀ ਅਤੇ ਕੁੱਝ ਸਟਾਫ਼ ਵੱਲੋਂ ਸਕੂਲ ਵਿਚ ਪੜਨ ਆ ਰਹੇ ਬੱਚਿਆਂ ਤੋਂ ਚਾਹ ਅਤੇ ਆਪਣੇ ਖਾਣੇ ਵਾਲੇ ਜੂਠੇ ਬਰਤਣਾਂ ਨੂੰ ਸਾਫ਼ ਕਰਵਾਏ ਜਾਂਦੇ ਹਨ, ਜਦੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੁਖੀ ਨੂੰ ਇਹ ਸ਼ਿਕਾਇਤ ਕੀਤੀ ਕਿ ਸਾਡੇ ਬੱਚੇ ਸਕੂਲ ਪੜਨ ਆਉਂਦੇ ਨਾ ਕਿ ਉਹ ਸਕੂਲ ਦੇ ਭਾਂਡੇ ਮਾਂਜਣ ਨਹੀਂ ਆਉਂਦੇ ਤਾਂ ਕਿ ਸਕੂਲ ਮੁਖੀ ਤੇ ਹੋਰ ਬਾਕੀ ਸਟਾਫ਼, ਅਧਿਆਪਕਾਵਾਂ ਨੇ ਕਿਹਾ ਕਿ ਪੜ੍ਹ ਕੇ ਕਿਹੜਾ ਇਨ੍ਹਾਂ ਨੇ ਡੀ.ਸੀ ਲੱਗਣਾ ਹੈ, ਆਖਿਰ ਜਿਮੀਂਦਾਰਾਂ ਦੇ ਦਿਹਾੜੀਆਂ ਹੀ ਕਰਨੀਆਂ ਨੇ।ਇਕ ਦਿਨ ਤਾਂ ਸਕੂਲ ਮੁਖੀ ਰਘਬੀਰ ਸਿੰਘ ਨੇ ਹੱਦ ਹੀ ਕਰ ਦਿੱਤੀ ਕਿ ਜਦੋਂ ਬੱਚਿਆਂ ਦੀ ਕੋਈ ਮਾਤਾ ਸਕੂਲ ਵਿਚ ਆਪਣੇ ਬੱਚਿਆਂ ਦੀ ਪੜਤਾਲ ਕਰਨ ਆਈ ਤਾਂ ਉਸ ਨੂੰ ਆਪਣੇ ਬੱਚਿਆਂ ਦਾ ਪੜ੍ਹਾਈ ਵਿਚ ਖਿਆਲ ਰੱਖਣ ਲਈ ਕਿਹਾ ਤਾਂ ਮੈਂ ਤੁਹਾਡੇ ਬੱਚਿਆਂ ਦਾ ਖਿਆਲ ਰੱਖਾਂਗਾ, ਤੁਸੀ ਮੇਰਾ ਖਿਆਲ ਰੱਖਿਆ ਕਰੋ, ਜਿਸ ਨੇ ਇਹ ਸਾਰੀ ਘਟਨਾ ਆਪਣੇ ਪਿੰਡ ਵਿਚ ਸਾਰੇ ਭਾਈਚਾਰੇ ਨੂੰ ਦੱਸੀ। ਇਸ ਦਾ ਪਿੰਡ ਦੇ ਦਲਿਤ ਭਾਈਚਾਰੇ ਨੇ ਇਸ ਦਾ ਕਾਫੀ ਵਿਰੋਧ ਕੀਤਾ।
ਇਥੇ ਦੱਸਣਯੋਗ ਹੈ ਕਿ ਇਸ ਸਕੂਲ ਵਿਚ ਜਿਆਦਾਤਰ ਦਲਿਤ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ, ਉਨ੍ਹਾਂ ਤੋਂ ਜਨਰਲ ਵਰਗ ਦੇ ਕੁੱਝ ਅਧਿਆਪਕ ਸੂਗ ਮੰਨਦੇ ਹਨ ਅਤੇ ਕਲਾਸ ਤੋਂ ਪਾਸੇ ਕੱਢ ਕੇ ਬਿਠਾ ਦਿੰਦੇ ਹਨ।ਸਕੂਲ ਦੀਆਂ ਕੁੱਝ ਅਧਿਆਪਕਾਵਾਂ ਵੱਲੋਂ ਦਲਿਤ ਪਰਿਵਾਰਾਂ ਦੀਆਂ ਕੁੜੀਆਂ ਨੂੰ ਭੇਡਾਂ-ਬੱਕਰੀਆਂ ਕਹਿ ਕੇ ਬੁਲਾਇਆ ਜਾਂਦਾ ਹੈ, ਜਦੋਂ ਉਨ੍ਹਾਂ ਦੇ ਮਾਪੇ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਸਬੰਧੀ ਪੜਤਾਲ ਕਰਨ ਆਉਂਦੇ ਹਨ ਤਾਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।ਬੱਚਿਆਂ ਦੇ ਮਾਪਿਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਰਾੜਵਾਲਾ ਦੇ ਸਕੂਲ ਮੁਖੀ ਸਮੇਤ ਕੁੱਝ ਸਟਾਫ਼ ਖਿਲਾਫ਼ ਆਪਣੀ ਲਿਖ਼ਤੀ ਸਿਕਾਇਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪ੍ਰੀਤ ਸਿੰਘ ਬਠਿੰਡਾ ਦੇ ਪੇਸ਼ ਹੋ ਕੇ ਇਨ੍ਹਾਂ ਅਧਿਆਪਕਾਂ ਦੇ ਖਿਲਾਫ਼ 28 ਫਰਵਰੀ ਨੂੰ ਬਾਅਦ ਦੁਪਹਿਰ ਦਿੱਤੀ। ਇਸ ਸ਼ਿਕਾਇਤ ਵਿਚ ਪੰਜ ਦਰਜ਼ਨ ਤੋਂ ਜਿਆਦਾ ਬੱਚਿਆਂ ਦੇ ਮਾਪਿਆਂ ਦੇ ਦਸਤਖ਼ਤ ਸ਼ਾਮਲ ਹਨ। ਉਨ੍ਹਾਂ ਨੇ ਉਚ ਅਧਿਕਾਰੀ ਨੂੰ ਦੱਸਿਆ ਕਿ ਸਕੂਲ ਦਾ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਮਾਹੌਲ ਕਾਫ਼ੀ ਖ਼ਰਾਬ ਹੋ ਚੁੱਕਿਆ ਹੈ ਅਤੇ ਮਿਡ-ਡੇ-ਮੀਲ ਦਾ ਖਾਣਾ ਵੀ ਮੀਨੂੰ ਅਨੁਸਾਰ ਸਹੀ ਤੇ ਪੂਰਾ ਨਹੀਂ ਬਣਾਇਆ ਜਾਂਦਾ, ਕਈ ਬੱਚਿਆਂ ਨੂੰ ਆਪਣੇ ਘਰ ਭੁੱਖਿਆਂ ਹੀ ਜਾਣਾ ਪੈਂਦਾ ਹੈ।ਇਸ ਸਕੂਲ ਵਿਚ 21 ਫਰਵਰੀ 2017 ਨੂੰ ਸਵੇਰ ਦੀ ਸਭਾ ਵਿਚ ਇਕ ਦਲਿਤ ਅਧਿਆਪਕਾ ਦੇ ਬੱਚਿਆਂ ਦੇ ਸਾਹਮਣੇ ਸਕੂਲ ਮੁਖੀ ਰਘਵੀਰ ਸਿੰਘ ਵੱਲੋਂ ਥੱਪੜ ਮਾਰੇ ਗਏ ਅਤੇ ਉਸ ਦਾ ਵੀ ਪਿੰਡ ਵਾਸੀਆਂ ਨੇ ਕਾਫ਼ੀ ਵਿਰੋਧ ਕੀਤਾ।ਇਹ ਸਾਰੀ ਘਟਨਾਂ ਨੂੰ ਸੁਣ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ।ਪਰ ਪਿੰਡ ਵਾਸੀਆਂ ਨੇ ਰੋਸ ਜਿਤਾਇਆ ਕਿ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਉਚ ਅਧਿਕਾਰੀ ਇਸ ਸਕੂਲ ਵਿਚ ਇਨਸਾਫ਼ ਲਈ ਨਹੀਂ ਪਹੁੰਚਿਆ।ਉਨ੍ਹਾਂ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਆਪਣੇ ਬੱਚਿਆਂ ਦੇ ਇਨਸਾਫ਼ ਨੂੰ ਮੁੱਖ ਰੱਖਦਿਆਂ ਸ਼ਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ।
ਇਸ ਮੌਕੇ ਦਲਵੀਰ ਸਿੰਘ, ਪੋਹਲਾ ਸਿੰਘ, ਨੀਲਾ ਸਿੰਘ ਸਾਬਕਾ ਮੈਂਬਰ, ਪ੍ਰੇਮਜੀਤ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਅਮਰ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ ਆਦਿ ਸਮੇਤ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਕੂਲ ਦੀ ਕਿਸੇ ਬਾਹਰਲੇ ਉੱਚ ਅਧਿਕਾਰੀ ਤੋਂ ਪੜਤਾਲ ਕਰਵਾ ਕੇ ਸਕੂਲ ਦੇ ਸਟਾਫ਼ ਨੂੰ ਬਦਲਿਆ ਜਾਵੇ ਅਤੇ ਬੱਚਿਆਂ ਤੋਂ ਜੂਠੇ ਭਾਂਡੇ ਮੰਜਵਾਉਣ ਅਤੇ ਬੱਚਿਆਂ ਨੂੰ ਅਪ ਸ਼ਬਦ ਬੋਲਣ ਵਾਲੇ ਅਧਿਆਪਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media