Friday, June 12, 2026

ਲੇਖਕ ਮੰਚ ਦੀ ਚੋਣ `ਚ ਐਡਵੋਕੇਟ ਦਲਜੀਤ ਸ਼ਾਹੀ ਪ੍ਰਧਾਨ ਤੇ ਰਾਜਵਿੰਦਰ ਸਮਰਾਲਾ ਸਕੱਤਰ ਚੁਣੇ ਗਏ

PPN2003201702ਸਮਰਾਲਾ, 20 ਮਾਰਚ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਵਿਸ਼ੇਸ਼ ਚੋਣ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਡਾ. ਬੈਨੀਪਾਲ ਵੱਲੋਂ ਸਾਲ 2015-17 ਦੀ ਸਾਹਿਤਕ ਗਤੀਵਿਧੀਆਂ ਦੀ ਵਿਸਥਾਰਪੂਰਕ ਰਿਪੋਰਟ ਦੇ ਨਾਲ ਉਕਤ ਦੋ ਸਾਲਾਂ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ। ਦੋਨਾਂ ਰਿਪੋਰਟਾਂ ਉਪਰ ਵਿਚਾਰ ਕਰਦਿਆਂ ਸਭ ਮੈਂਬਰਾਂ ਨੇ ਟੀਮ ਵੱਲੋਂ ਕੀਤੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਰਬਸੰਮਤੀ ਨਾਲ ਦੋਨਾਂ ਰਿਪੋਰਟਾਂ ਨੂੰ ਪਾਸ ਕੀਤਾ। ਫਿਰ ਨਵੀਂ ਮੈਂਬਰਸ਼ਿਪ ਕਰਨ ਉਪਰੰਤ ਸਾਲ 2017-19 ਲਈ ਅਹੁਦੇਦਾਰਾਂ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ, ਜਿਸ ਵਿੱਚ ਸਰਪ੍ਰਸਤ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ, ਉਪ ਪ੍ਰਧਾਨ ਨਰਿੰਦਰ ਮਣਕੂ ਅਤੇ ਕੁਲਵੰਤ ਤਰਕ, ਸਕੱਤਰ ਰਾਜਵਿੰਦਰ ਸਮਰਾਲਾ, ਵਿੱਤ ਸਕੱਤਰ ਰਾਜਦੀਪ ਦਿਗਪਾਲ, ਪ੍ਰੈਸ ਸਕੱਤਰ ਕਰਨਵੀਰ ਬੈਣੀਵਾਲ, ਪ੍ਰਚਾਰ ਸਕੱਤਰ ਕਰਮਜੀਤ ਬਾਸੀ, ਜੁਆਇੰਟ ਸਕੱਤਰ ਸੁਰਜੀਤ ਵਿਸ਼ਾਦ, ਸਲਾਹਕਾਰ ਰਾਮ ਸਰੂਪ ਰਿਖੀ, ਡਾ.ਪਰਮਿੰਦਰ ਸਿੰਘ ਬੈਨੀਪਾਲ, ਕਾਮਰੇਡ ਕੇਵਲ ਸਿੰਘ ਮੰਜਾਲੀਆਂ, ਕਾਰਜਕਾਰਨੀ ਮੈਂਬਰਾਂ ਵਿਚ ਜਵਾਲਾ ਸਿੰਘ ਥਿੰਦ, ਬਲਵੰਤ ਮਾਂਗਟ, ਕਰਮ ਚੰਦ ਸਮਰਾਲਾ, ਨਵਦੀਪ ਧਾਲੀਵਾਲ ਅਤੇ ਸੁਰਿੰਦਰ ਸਿੰਘ ਮੀਤ ਨੂੰ ਲਿਆ ਗਿਆ ਹੈ।ਸਰਬਸੰਮਤੀ ਨਾਲ ਹੋਈ ਇਸ ਚੋਣ ਉਪਰੰਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਨਵੀਂ ਟੀਮ ਅਤੇ ਸਮੁੱਚੇ ਹਾਊਸ ਵੱਲੋਂ ਵਧਾਈ ਦਿੱਤੀ ਅਤੇ ਲੇਖਕ ਮੰਚ ਦੀ ਸਫ਼ਲਤਾ ਲਈ ਹਰ ਤਰ੍ਹਾਂ ਦੀ ਮਿਲਵਰਤਣ ਦਾ ਭਰੋਸਾ ਦਿੱਤਾ।ਇਸ ਮੌਕੇ ਨਵੇਂ ਚੁਣੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਨੇ ਸਰਬਸੰਮਤੀ ਨਾਲ ਹੋਈ ਚੋਣ ਪ੍ਰਤੀ ਸਭ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੂਰੇ ਸਤਿਕਾਰ ਨਾਲ ਸਭ ਨੂੰ ਨਾਲ ਲੈ ਕੇ ਚੱਲਣਗੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply