Wednesday, September 30, 2026

ਸੇਵਾ ਭਾਰਤੀ ਫਾਜ਼ਿਲਕਾ ਨੇ 35 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੇ ਕਪੜੇ

PPN2003201715ਫਾਜ਼ਿਲਕਾ, 20 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਹਮੇਸ਼ਾ ਸਮਾਜ ਸੇਵਾ ਦੇ ਖੇਤਰ ਵਿੱਚ ਸੱਬ ਤੋ ਅੱਗੇ ਰਹਿਨ ਵਾਲੀ ਸੰਸਥਾ, ਸੇਵਾ ਭਾਰਤੀ ਫਾਜ਼ਿਲਕਾ ਵੱਲੋਂ ਆਪਣੇ ਨਵੇਂ ਪ੍ਰੋਜੈਕਟ ‘ਨੇਕੀ ਕੇ ਹਾਥ ਸਬੀ ਕੇ ਸਾਥ’ ਤਹਿਤ ਸਥਾਨਕ ਮਲੋਟ ਰੋਡ ’ਤੇ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬੂਟ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਮਹਿਲਾ ਵਿੰਗ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ ਨੇ ਦੱਸਿਆ ਕਿ ਇਸ ਕੰਮ ’ਚ ਅਧਿਆਪਕ ਰਾਜੂ ਜਸੂਜਾ, ਅਨੁਰਾਧਾ ਸ਼ਰਮਾ, ਰਾਹੁਲ ਸ਼ਰਮਾ, ਸੇਵਾ ਭਾਰਤੀ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਮਹਿਲਾ ਮੈਂਬਰ ਕੰਵਲ ਲੂਨਾ ਅਤੇ ਨੀਲਮ ਸਚਦੇਵਾ ਵੱਲੋਂ ਬੱਚਿਆਂ ਨੂੰ ਸਕੂਲ ਜਾਣ ਅਤੇ ਸਫ਼ਾਈ ਰਖਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਮਨ ਸੇਤੀਆ, ਪ੍ਰੋਜੈਕਟ ਸਹਾਇਕ ਇੰਚਾਰਜ ਰਮੇਸ਼ ਸੁਧਾ ਅਤੇ ਸੰਸਥਾ ਦੇ ਪ੍ਰਧਾਨ ਸੰਦੀਪ ਸਚਦੇਵਾ ਵੱਲੋਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਪੁਰਾਣਾ ਅਤੇ ਵਰਤੋਂ ’ਚ ਨਾ ਆਉਣ ਵਾਲਾ ਸਮਾਨ ਕਪੜੇ, ਬੂਟ, ਖਿਡੋਣੇ ਜਾਂ ਹੋਰ ਕੋਈ ਵੀ ਸਮਾਨ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ’ਚ ਸ਼ਾਮ 4 ਤੋਂ 5.30 ਵਜੇ ਤੱਕ ਬਾਦਲ ਕਲੋਨੀ ’ਚ ਜਮਾ ਕਰਵਾ ਸਕਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply