ਅੰਮ੍ਰਿਤਸਰ, 20 ਮਾਰਚ (ਪੰਜਬ ਪੋਸਟ- ਗੁਰਪ੍ਰੀਤ ਸਿੰਘ) ਦੱਖਣ ਭਾਰਤੀ ਫਿਲਮਾਂ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ, ਮਸ਼ਹੂਰ ਗਾਇਕਕਾਰ ਅਤੇ ਅਭਿਨੇਤਾ ਦਲਜੀਤ ਦੁਸਾਂਝ ਅਤੇ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਨਵੀਂ ਹਿੰਦੀ ਫਿਲਮੀ ਫਲੋਰੀ ਵਿੱਚ ਨਜ਼ਰ ਆਵੇਗੀ।ਇਹ ਫਿਲਮ 24 ਮਾਰਚ ਨੂੰ ਸਿਨੇਮਾ ਹਾਲ ਦੀ ਸ਼ਾਨ ਬਨਣ ਜਾ ਰਹੀ ਹੈ।ਇਸ ਫਿਲਮ ਫਲੋਰੀ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਅਰਦਾਸ ਕੀਤੀ । 
ਮਹਿਰੀਨ ਪੀਰਜ਼ਦਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਨੇ ਪਹਿਲਾਂ ਤਮਿਲ ਅਤੇ ਤੇਲਗੁ ਫਿਲਮਾਂ ਕਰ ਚੁੱਕੀ ਵੀ ਅਤੇ ਕੁੱਝ ਸਾਊਥ ਦੀਆਂ ਫਿਲਮਾਂ ਵੀ ਆਉਣ ਵਾਲੀਆਂ ਹਨ। ਉਸ ਨੇ ਕਿਹਾ ਕਿ ਪਹਿਲੀ ਵਾਰ ਹਿੰਦੀ ਫਿਲਮ ਫਿਲੋਰੀ ਵਿੱਚ ਕੰਮ ਕੀਤਾ ਹੈ ਅਤੇ ਦਲਜੀਤ ਦੁਸਾਂਝ ਅਤੇ ਅਨੁਸ਼ਕਾ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਾ ਹ। ਉਨਾਂ ਕਿਹਾ ਕਿ ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਇਸ ਲਈ ਸਭ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਈ ਹੈ।ਪੀਰਜ਼ਾਦਾ ਨੇ ਕਿਹਾ ਕਿ ਉਂਜ ਵੀ ਸਾਉਥ ਦੀਆਂ ਫਿਲਮਾਂ ਵਿੱਚ ਉਸ ਨੇ ਪੰਜਾਬੀ `ਚ ਜ਼ਿਆਦਾ ਕੰਮ ਕੀਤਾ ਹੈ।ਇਥੇ ਆ ਕੇ ਆਕੇ ਬਹੁਤ ਸਕੂਨ ਜਿਹਾ ਮਹਿਸੂਸ ਹੋਇਆ ਹੈ।ਐਕਟਰਸ ਪੀਰਜ਼ਾਦਾ ਨੇ ਕਿਹਾ ਕਿ ਫਿਲਮ ਫਿਲੋਰੀ ਇੱਕ ਲਵ ਸਟੋਰੀ ਦੇ ਨਾਲ ਨਾਲ ਤੁਹਾਨੂੰ ਹੱਸਣ ਲਈ ਵੀ ਮਜਬੂਰ ਕਰੇਗੀ। ਉਨਾਂ ਨੇ ਇੱਕ ਪਰਿਵਾਰਕ ਫਿਲਮ ਬਣਾ ਕੇ ਲੋਕਾਂ ਨੂੰ ਮਨੋਰੰਜਨ ਦੇਣ ਦੀ ਕੋਸ਼ਿਸ਼ ਕੀਤੀ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media