Sunday, September 27, 2026

ਐਤਵਾਰ ਸ਼ਾਮ ਤੋਂ ਲਾਪਤਾ ਪੁੱਤਰ ਨੂੰ ਲੱਭਣ ਲਈ ਮਾਪਿਆਂ ਲਾਈ ਗੁਹਾਰ

PPN2103201701
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੰਧੂ) – ਛੇਹਰਟਾ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਦੇ ਭੇਦਭਰੀ ਹਾਲਤ `ਚ ਲਾਪਤਾ ਹੋਏ ਬੱਚੇ ਦੇ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਦੀ ਭਾਲ ਲਈ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ।ਜਾਣਕਾਰੀ ਦਿੰਦਿਆਂ ਹਰੀਨਾਥ ਸਿੰਘ ਅਤੇ ਮਾਂ ਗੀਤਾ ਦੇਵੀ ਵਾਸੀ ਹਰਿਕ੍ਰਿਸ਼ਨ ਨਗਰ, ਕਾਲੇ ਰੋਡ ਛੇਹਰਟਾ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲਾ ਪੁੱਤਰ ਰਾਜੂ ਸਿੰਘ ਰਠੋਲ 19 ਮਾਰਚ ਐਤਵਾਰ ਸ਼ਾਮ 7 ਵਜੇ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ, ਪਰ ਹਾਲੇ ਤੱਕ ਵਾਪਸ ਨਹੀਂ ਆਇਆ।ਹਰੀਨਾਥ ਸਿੰਘ ਨੇ ਦੱਸਿਆ ਕਿ ਉਹ ਓ.ਸੀ.ਐਮ ਮਿੱਲ ਵਿਚ ਮੁਲਾਜ਼ਮ ਹੈ ਅਤੇ ਉਨ੍ਹਾਂ ਦਾ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਜਾਂ ਝਗੜਾ ਨਹੀਂ ਹੈ।ਉਨ੍ਹਾਂ ਦੱਸਿਆ ਕਿ ਰਾਜੂ ਖਾਲਸਾ ਕਾਲਜ ਪਬਲਿਕ ਸਕੂਲ ਵਿਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਸੋਮਵਾਰ ਉਸ ਦਾ ਗਣਿਤ ਦਾ ਪੇਪਰ ਵੀ ਸੀ। ਇਸ ਲਈ ਉਹ ਸੋਮਵਾਰ ਆਪਣੇ ਬੇਟੇ ਦੀ ਭਾਲ ਵਿਚ ਉਸ ਪੇਪਰ ਵਾਲੇ ਸੈਂਟਰ ਦੇ ਸਕੂਲ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵੀ ਗਏੇ, ਪਰ ਉਹ ਪੇਪਰ ਦੇਣ ਵੀ ਨਹੀਂ ਆਇਆ।ਉਨ੍ਹਾਂ ਆਪਣੇ ਸਕੇ-ਸਬੰਧੀ, ਰਿਸ਼ਤੇਦਾਰਾਂ ਅਤੇ ਬੇਟੇ ਦੇ ਯਾਰ-ਦੋਸਤਾਂ ਕੋਲ ਵੀ ਪੁੱਛ ਪੜਤਾਲ ਕਰਕੇ ਕਾਫੀ ਭਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਰਾਜੂ ਦਾ ਕੋਈ ਥਹੁ ਪਤਾ ਨਹੀਂ ਲੱਗਾ। ਉਨ੍ਹਾਂ ਇਸ ਸਬੰਧੀ ਪੁਲਿਸ ਥਾਣਾ ਛੇਹਰਟਾ ਵਿਖੇ ਦਰਖਾਸਤ ਦਿੱਤੀ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply