Monday, March 23, 2026

ਵਧੀਆ ਟੀਕਾਕਰਨ ਕਰਵਾਉਣ ਵਾਲੀਆਂ ਮਾਤਾਵਾਂ ਸਨਮਾਨਿਤ

ਸਾਰੇ ਸਿਹਤ ਕਰਮਚਾਰੀ ਕਰਨ ਅਜਿਹੇ ਪ੍ਰੋਗਰਾਮਾਂ ਦਾ ਅਯੋਜਨ: ਡਾ. ਮਲੇਠੀਆ

PPN2103201718

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਸਮੇਂ ਸਮੇਂ ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਸਬੰਧੀ ਜਾਗਰੂਕਤਾ ਅਭਿਆਨ ਚਲਾਉਂਦਾ ਰਹਿੰਦਾ ਹੈ। ਜਿਸ ਨਾਲ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਲ ਾਭ ਵੀ ਮਿਲਦਾ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਸੀਐਚਸੀ ਖੂਈਖੇੜਾ ਦੇ ਤਹਿਤ ਆਉਂਦੇ ਪਿੰਡ ਕਟੈਹੜਾ ਵਿਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵਧੀਆ ਟੀਕਾਕਰਨ ਕਰਵਾਉਣ ਲਈ ਕੈਂਪ ਦਾ ਅਯੋਜਨ ਕਰਕੇ ਵਧੀਆ ਟੀਕਾਕਰਨ ਕਰਵਾਉਣ ਵਾਲੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਸੀਐਚਸੀ ਖੂਈਖੇੜਾ ਦੇ ਐਸ.ਐਮ.ਓ. ਡਾ. ਹੰਸ ਰਾਜ ਮਲੇਠੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬਲਾਕ ਮਾਸ ਮੀਡੀਆ ਇੰਚਾਰਜ਼ ਸੁਸ਼ੀਲ ਬੇਗਾਂਵਾਲੀ, ਹੈਲਥ ਸੁਪਰਵਾਈਜ਼ਰ ਲਖਵਿੰਦਰ ਸਿੰਘ, ਏਐਨਐਮ ਗੁਰਪ੍ਰੀਤ ਕੌਰ, ਹੈਲਥ ਵਰਕਰ ਰਜਿੰਦਰ ਕੁਮਾਰ, ਆਸ਼ਾ ਫੈਸੀਲੀਟੇਟਰ ਕਿਰਨ ਬਾਲਾ, ਆਸ਼ਾ ਵਰਕਰ ਸਮੇਤ ਪਿੰਡ ਦੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਵਾਸੀ ਵਿਸ਼ੇਸ਼ ਕਰਕੇ ਗਰਭਵਤੀ ਔਰਤਾਂ ਅਤੇ ਮਾਤਾਵਾਂ ਹਾਜ਼ਰ ਸਨ। ਡਾ. ਮਲੇਠੀਆ ਨੇ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਿਸਦਾ ਸਿੱਧਾ ਲਾਭ ਐਮਐਮਆਰ ਅਤੇ ਸੀਡੀਆਰ ਤੇ ਹੋਇਆ ਹੈ। ਮਤਲਬ ਗਰਭਵਤੀ ਔਰਤਾਂ ਦੀ ਡਲੀਵਰੀ ਦੇ ਦੌਰਾਨ ਹੋਣ ਵਾਲੀ ਮੌਤ ਅਤੇ ਜਨਮ ਤੋਂ ਇੱਕ ਸਾਲ ਦੀ ਉਮਰ ਤੱਕ ਬੱਚੇ ਦੀ ਮੌਤ ਵਿਚ ਕਾਫ਼ੀ ਕਮੀ ਆਈ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ ਪ੍ਰਦੇਸ਼ ਭਰ ਦੇ ਦਿਹਾਤੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਲਈ ਹਰ ਪਿੰਡ ਵਿਚ ਇੱਕ ਹਜ਼ਾਰ ਦੀ ਆਬਾਦੀ ਦੇ ਪਿੱਛੇ ਇੱਕ ਆਸ਼ਾ ਵਰਕਰ ਨੂੰ ਰੱਖਿਆ ਗਿਆ ਹੈ। ਜੋ ਪਿੰਡ ਵਿਚ ਜੱਚਾ ਬੱਚਾ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਂਦੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਨੂੰ ਪੋਲਿਓ, ਹੈਪੇਟਾਈਟਸ ਬੀ, ਡਿਪਥੀਰੀਆ, ਟੈਟਨਸ, ਖਸਰਾ, ਟੀਬੀ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਜੇਕਰ ਸਾਰੇ ਏਐਨਐਮ ਅਤੇ ਹੋਰ ਸਿਹਤ ਕਰਮਚਾਰੀਆਂ ਵੱਲੋਂ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹੇ ਤਾਂ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਆਸਾਨੀ ਨਾਲ ਜਾਣੂ ਕਰਵਾਇਆ ਜਾ ਸਕਦਾ ਹੈ।  ਏ.ਐਨ.ਐਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਸਾਲ ਦੇ ਦੌਰਾਨ ਜਿਨਾਂ ਗਰਭਵਤੀ ਔਰਤਾਂ ਨੇ ਪਹਿਲਾਂ ਖੁਦ ਡਲੀਵਰੀ ਤੋਂ ਪਹਿਲਾਂ ਆਪਣਾ ਪੂਰਨ ਟੀਕਾਕਰਨ ਸਮੇਂ ਤੇ ਕਰਵਾਇਆ ਅਤੇ ਬਾਅਦ ਵਿਚ ਆਪਣੇ ਬੱਚਿਆਂ ਦਾ ਦੋ ਸਾਲ ਤੱਕ ਸੰਪੂਰਨ ਟੀਕਾਕਰਨ ਕਰਵਾਇਆ ਹੈ, ਉਨਾਂ ਔਰਤਾਂ ਅਤੇ ਬੱਚਿਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।  ਮਾਸ ਮੀਡੀਆ ਇੰਚਾਰਜ਼ ਸੁਸ਼ੀਲ ਬੇਗਾਂ ਵਾਲੀ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਦਾ ਅਯੋਜਨ ਕਰਨ ਨਾਲ ਲੋਕਾਂ ਨੂੰ ਆਪਣੇ ਬੱਚਿਆਂ ਦਾ ਸਹੀ ਸਮੇਂ ਤੇ ਸੰਪੂਰਨ ਟੀਕਾਕਰਨ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਸਕਦਾ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply