Thursday, June 25, 2026

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਰਤਸਰ ਇਕਾਈ ਦੀ ਚੋਣ ਹੋਈ

ਅੰਮਿ੍ਰਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਰਤਸਰ ਇਕਾਈ ਚੋਣ ਸਥਾਨਕ ਵਿਰਸਾ ਵਿਹਾਰ ਵਿਖੇ ਜੋਨ ਆਗੂ ਮੁਖਵਿੰਦਰ ਚੋਹਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਤਰਕਸ਼ੀਲ ਆਗੂ ਸੁਮੀਤ ਸਿੰਘ ਨੂੰ ਜਥੇਬੰਦਕ ਮੁਖੀ, ਐਡਵੋਕੇਟ ਅਮਰਜੀਤ ਬਾਈ ਤੇ ਸੁਖਮੀਤ ਸਿੰਘ ਨੂੰ ਵਿੱਤ ਤੇ ਮੈਗਜੀਨ ਮੁਖੀ, ਮਾਸਟਰ ਬਲਦੇਵ ਰਾਜ ਵੇਰਕਾ ਨੂੰ ਸਭਿਆਚਾਰਕ ਵਿਭਾਗ ਮੁਖੀ, ਕਾਮਰੇਡ ਅਜੀਤ ਸਿੰਘ ਨੂੰ ਮਾਨਸਿਕ ਸਿਹਤ ਸਲਾਹ ਵਿਭਾਗ ਦੇ ਮੁਖੀ ਅਤੇ ਧਰਵਿੰਦਰ ਕੋਹਾਲੀ ਨੂੰ ਮੀਡੀਆ ਵਿਭਾਗ ਦੇ ਮੁਖੀ ਵਜੋਂ ਸਰਬ ਸੰਮਤੀ ਨਾਲ ਚੁਣਿਆ ਗਿਆ। ਇਸ ਤੋਂ ਇਲਾਵਾ ਤਰਕਸ਼ੀਲ ਆਗੂਆਂ ਮਾਸਟਰ ਕੁਲਜੀਤ ਵੇਰਕਾ, ਮੇਜਰ ਸਿੰਘ, ਵਰਿੰਦਰ ਕੌਰ ਅਤੇ ਜਸਪਾਲ ਬਾਸਰਕਾ ਨੂੰ ਸਹਾਇਕ ਮੁਖੀਆਂ ਦੀ ਜ਼ਿੰਮਵਾਰੀ ਸੌਂਪੀ ਗਈ ਅਤੇ ਉਘੇ ਤਰਕਸ਼ੀਲ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਨੂੰ ਮਾਨਸਿਕ ਸਿਹਤ ਸਲਾਹ ਵਿਭਾਗ ਦੇ ਮੁੱਖ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਗਿਆ।PPN2103201730
ਇਕਾਈ ਦੇ ਮੁਖੀ ਸੁਮੀਤ ਸਿੰਘ ਨੇ ਪਿਛਲੇ ਦੋ ਸਾਲਾਂ ਵਿਚ ਇਕਾਈ ਵਲੋਂ ਕੀਤੀਆਂ ਸਰਗਰਮੀਆਂ ਦੀ ਸਿਵਥਾਰ ਵਿਚ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਵਲੋਂ ਅੰਧ ਵਿਸ਼ਵਾਸ਼ਾਂ, ਪਾਖੰਡੀ ਬਾਬਿਆਂ, ਜੋਤਸ਼ੀਆਂ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਵਿਗਿਆਨਕ ਜਾਗਰੂਕਤਾ ਮੁਹਿੰਮ ਵਿਢੱਣ ਦੇ ਨਾਲ ਨਾਲ ਦੇਸ਼ ਵਿਚਲੇ ਫਿਰਕੂ ਫਾਸ਼ੀਵਾਦੀ ਅਤੇ ਅਸਹਿਣਸ਼ੀਲਤਾ ਦੇ ਮਾਹੌਲ ਵਿਰੁੱਧ ਪ੍ਰਭਾਵਸ਼ਾਲੀ ਸੈਮੀਨਾਰ ਤੇ ਰੋਸ ਮਾਰਚ ਕਰਕੇ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਅਸਹਿਮਤੀ ਦੇ ਵਿਚਰ ਪ੍ਰਗਟਾਵੇ ਦੇ ਹੱਕ ਦੀ ਰਾਖੀ ਲਈ ਲਗਾਤਾਰ ਜਨਤਕ ਲਾਮਬੰਦੀ ਕੀਤੀ ਗਈ।ਇਸ ਮੌਕੇ ਮੁਖਵਿੰਦਰ ਚੋਹਲਾ ਤੇ ਅਮਰਜੀਤ ਬਾਈ ਨੇ ਮੌਜੂਦਾ ਸਾਮਰਾਜੀ ਹਕੂਮਤੀ ਫਾਸ਼ੀਵਾਦ ਦੀ ਚੁਣੌਤੀ ਦਾ ਡਟਵਾਂ ਵਿਰੋਧ ਕਰਨ ਲਈ ਹਮਖਿਆਲ ਜਨਤਕ ਜਥੇਬੰਦੀਆਂ ਨਾਲ ਸਾਂਝਾ ਪਲੇਟਫਾਰਮ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਮੈਂਬਰਾਂ ਰਾਜ ਕੁਮਾਰ ਵੇਰਕਾ, ਨਾਗਰ ਮੱਲ, ਸ਼ਮਸ਼ੇਰ ਹੇਰ, ਬਲਦੇਵ ਸਿੰਘ, ਸੁਖਬੀਰ ਸਿੰਘ, ਅਮਰਜੀਤ ਕੋਹਾਲੀ, ਹਰਜਿੰਦਰ ਕੋਟਲਾ, ਮਨਜੀਤ ਬਾਸਰਕੇ ਆਦਿ ਨੇ ਸ਼ਮੂਲੀਅਤ ਕੀਤੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply