Saturday, August 15, 2026

ਪੱਟੀ ਪੁਲਿਸ ਵਲੋਂ ਚੋਰੀ ਕੀਤੇ ਮੋਟਰਸਾਈਕਲਾਂ ਦਾ ਸਮਾਨ ਵੇਚਣ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

ਪੱਟੀ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਥਾਣਾ ਸਿਟੀ ਪੱਟੀ ਪੁਲਿਸ ਵੱਲੋਂ ਮੋਟਰ ਸਾਈਕਲ ਚੋਰੀ ਕੀਤੇ ਅਤੇ ਉਸ ਦਾ ਕੀਮਤੀ ਸਮਾਨ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ.ਐਸ.ਪੀ ਅਸ਼ਵਨੀ ਕੁਮਾਰ ਅੱਤਰੀ ਤੇ ਥਾਣਾ ਮੁੱਖੀ ਸਿਟੀ ਭਾਰਤ ਭੂਸ਼ਣ ਨੇ ਦੱਸਿਆ ਕਿ ਏ.ਐਸ.ਆਈ ਸਵਿੰਦਰ ਪਾਲ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਕੰਡਿਆਲਾ ਟੀ ਪੁਆਇੰਟ ਪੱਟੀ ਵਿਖੇ ਗਸ਼ਤ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਸੰਗਲ ਬਸਤੀ ਦੇ ਇਕ ਘਰ ਵਿਖੇ ਕੁੱਝ ਵਿਅਕਤੀ ਚੋਰੀ ਦੇ ਮੋਟਰ ਸਾਈਕਲਾਂ ਦਾ ਧੰਦਾ ਕਰਦੇ ਹਨ, ਜਦ ਪੁਲਿਸ ਵੱਲੋਂ ਰੇਡ ਮਾਰੀ ਤਾਂ 2 ਵਿਅਕਤੀ ਚੋਰੀ ਦੇ 2 ਮੋਟਰ ਸਾਈਕਲਾਂ ਤੇ ਘਰ ਅੰਦਰ ਟੋਇਆ ਪੁੱਟ ਕੇ ਦੱਬੇ 5 ਮੋਟਰ ਸਾਈਕਲਾਂ ਦੀਆਂ ਚੈਸੀਆਂ ਬਰਾਮਦ ਹੋਈਆਂ।ਉਨਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਗੁਰਮੀਤ ਸਿੰਘ ਜੀਤੂ ਪੁੱਤਰ ਸਵਰਨ ਸਿੰਘ ਤੇ ਉਸਦਾ ਸਾਥੀ ਜਗਰਾਜ ਸਿੰਘ ਜੱਗਾ ਪੁੱਤਰ ਸੁਖਦੇਵ ਸਿੰਘ ਕੌਮ ਮਜ਼ਬੀ ਵਾਸੀ ਸੰਗਲ ਵਸਤੀ ਪੱਟੀ ਵਜੋ ਹੋਈ। ਡੀ.ਐਸ.ਪੀ ਅਸ਼ਵਨੀ ਕੁਮਾਰ ਅੱਤਰੀ ਨੇ ਉਕਤ ਦੋਵੇ ਦੋਸ਼ੀ ਚੋਰੀ ਕੀਤੇ ਮੋਟਰ ਸਾਈਕਲਾਂ ਨੂੰ ਉਸ ਦਾ ਕੀਮਤੀ ਸਮਾਨ ਲਾਹ ਕੇ ਅੱਗੇ ਕਬਾੜੀਏ ਨੂੰ ਵੇਚ ਦਿੰਦੇ ਸਨ ਤੇ ਚੈਸੀਆਂ ਨੂੰ ਆਪਣੇ ਘਰ ਅੰਦਰ ਟੋਇਆ ਪੁੱਟ ਕੇ ਦੱਬ ਦਿੰਦੇ ਸਨ। ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ 1 ਮੋਟਰ ਸਾਈਕਲ ਪਲਟੀਨਾ ਤੇ ਦੂਸਰਾ ਹੀਰੋ ਸਪੈਡਲਰ ਹੈ ਅਤੇ 5 ਚੈਸੀਆਂ ਵੱਖ ਵੱਖ ਮੋਟਰਸਾਈਕਲਾਂ ਦੀਆਂ ਹਨ।ਉਨਾਂ ਕਿਹਾ ਕਿ ਉਕਤ ਚੋਰਾਂ ਨੂੰ 3 ਦਿਨਾਂ ਪੁਲਿਸ ਰਿਮਾਂਡ ਤੇ ਲਿਆ ਗਿਆ ਅਤੇ ਉਨਾਂ ਕੋਲੋ ਹੋਰ ਵੀ ਕਈ ਖੁਲਾਸੇ ਹੋਣ ਦੀ ਸਭੰਾਵਨਾ ਹੈ।ਉਨਾਂ ਕਿਹਾ ਕਿ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply