ਨਵੀਂ ਦਿੱਲੀ, 25 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 24 ਮਾਰਚ ਨੂੰ ਹੋਏ ਜਨਰਲ ਇਜਲਾਸ ’ਚ ਕਮੇਟੀ ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਰਹਿ ਗਈ ਚੋਣ ਹੁਣ 28 ਮਾਰ
ਚ ਨੂੰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁੱਖੀ ਜਸਵਿੰਦਰ ਸਿੰਘ ਜੌਲੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਮੈਂਬਰਾਂ ਨੂੰ 28 ਮਾਰਚ ਦੇ ਜਨਰਲ ਇਜਲਾਸ ਦੀ ਜਾਣਕਾਰੀ ਦੇਣ ਲਈ ਨਵਾਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਮੀਡੀਆ ਦੇ ਕੁਝ ਖੇਤਰਾਂ ਵਿਚ ਸਰਨਾ ਦਲ ਦੇ ਆਗੂ ਇੰਦਰਮੋਹਨ ਸਿੰਘ ਵੱਲੋਂ ਜਨਰਲ ਇਜਲਾਸ ਦੀ ਕਾਰਵਾਈ ਅਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਉਕਤ ਮੀਟਿੰਗ ਦੇ ਕਾਰਜਕਾਰੀ ਚੇਅਰਮੈਨ ਬਣਨ ਬਾਰੇ ਕੀਤੀ ਗਈ ਬਿਆਨਬਾਜ਼ੀ ਨੂੰ ਜੌਲੀ ਨੇ ਗੈਰਜਰੂਰੀ ਅਤੇ ਤੱਥਾਂ ਤੋਂ ਦੂਰ ਕਰਾਰ ਦਿੱਤਾ। ਜੌਲੀ ਨੇ ਕਿਹਾ ਕਿ ਕਮੇਟੀ ਦੇ ਇਤਿਹਾਸ ਵਿਚ ਕਈ ਵਾਰ ਕਾਰਜਕਾਰੀ ਚੇਅਰਮੈਨ ਦੇ ਕਮੇਟੀ ਅਹੁੱਦੇਦਾਰ ਜਾਂ ਅੰਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਚੁਣੇ ਜਾਣ ਦੀ ਕਈ ਮਿਸਾਲਾਂ ਮਿਲਦੀਆਂ ਹਨ। ਪ੍ਰਧਾਨ ਦੇ ਅਹੁੱਦੇ ਲਈ ਜਰੂਰੀ ਯੋਗਤਾ ਸਿਰਫ਼ ਦਿੱਲੀ ਕਮੇਟੀ ਦਾ ਮੈਂਬਰ ਹੋਣਾਂ ਹੀ ਕਾਫ਼ੀ ਹੈ। ਧਾਰਾ 16 ਏ (1) ਦਿੱਲੀ ਕਮੇਟੀ ਐਕਟ ਦਾ ਜਿਕਰ ਕਰਦੇ ਹੋਏ ਜੌਲੀ ਨੇ ਇੰਦਰਮੋਹਨ ਸਿੰਘ ਨੂੰ ਕਾਰਜਕਾਰੀ ਚੇਅਰਮੈਨ, ਕਮੇਟੀ ਅਹੁੱਦੇਦਾਰ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਚੁਣਨ ਲਈ ਦੁਬਾਰਾ ਨਵੀਂ ਬੈਠਕ ਬੁਲਾਉਣ ਦੇ ਚੋਣ ਬੋਰਡ ਦੇ ਡਾਇਰੈਕਟਰ ਨੂੰ ਦਿੱਤੇ ਗਏ ਅਧਿਕਾਰ ਖੇਤਰ ਨੂੰ ਦੇਖਣ ਦੀ ਸਲਾਹ ਦਿੱਤੀ। ਜਿਸ ਅਧਿਕਾਰ ਤਹਿਤ ਡਾਇਰੈਕਟਰ ਵੱਲੋਂ ਚੋਣ ਲਈ ਨਵਾਂ ਜਨਰਲ ਇਜਲਾਸ ਬੁਲਾਇਆ ਗਿਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media