
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਪ੍ਰਧਾਨਗੀ ਵਿਚ ਪੈਨਸ਼ਨਰ ਹਾਊਸ ਵਿਚ ਹੋਈ। ਜਿਸ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਵੀਂ ਸਰਕਾਰ ਨੂੰ ਵਧਾਈ ਦਿੱਤੀ। ਪੈਨਸ਼ਨਰਾਂ ਨੇ ਨਵੀਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨੂੰ ਜਲਦੀ ਹੱਲ ਕਰੇ ਅਤੇ 6ਵੇਂ ਪੇ ਕਮਿਸ਼ਨ ਦਾ ਗਠਨ ਕਰਕੇ ਉਸਦੀਆਂ ਸਿਫਾਰਸ਼ਾਂ ਨੂੰ ਜਲਦੀ ਲਾਗੂ ਕਰੇ। ਇਸ ਮੌਕੇ ਹੋਰ ਵੀ ਕਈ ਪ੍ਰਸਤਾਵ ਪਾਸ ਕੀਤੇ ਗਏ ਜਿਨ੍ਹਾਂ ਵਿਚ ਫਾਜ਼ਿਲਕਾ ਜ਼ਿਲ੍ਹਾ ਹੈਡਕਵਾਟਰ ਤੇ ਖਜ਼ਾਨਾ ਅਧਿਕਾਰੀ ਦੀ ਜਲਦੀ ਨਿਯੁਕਤੀ ਕਰਨਾ, 2014-15 ਦੇ ਬਕਾਇਆ ਮੈਡੀਕਲ ਬਿਲਾਂ ਦਾ ਭੁਗਤਾਨ ਕਰਨਾ, ਜੁਲਾਈ 2015 ਤੋਂ ਜੁਲਾਈ 2016 ਦੇ ਮਹਿੰਗਾਈ ਭੱਤੇ ਦੀ ਕਿਸ਼ਤ ਦਾ ਬਕਾਇਆ ਦੇਣਾ, ਪੰਜ ਪ੍ਰਤੀਸ਼ਤ ਆਈਆਰ ਦਾ ਲਾਭ ਬੁਢਾਪਾ ਭੱਤੇ ਵੀ ਦਿੱਤਾ ਜਾਵੇ, ਕੈਸ਼ਲੈਸ ਸਿਸਟਮ ਆਫ਼ ਟ੍ਰੀਟਮੈਂਟ ਦੇ ਬਕਾਇਆ ਬਿਲਾਂ ਦਾ ਜਲਦੀ ਭੁਗਤਾਨ ਕੀਤਾ ਜਾਵੇ।
ਮੀਟਿੰਗ ਵਿਚ ਸੁਬੇਗ ਸਿੰਘ, ਸੁਰਜੀਤ ਸਿੰਘ, ਮੁਲਖਰਾਜ ਸੇਠੀ, ਜਰਨੈਲ ਸਿੰਘ, ਰਾਜ ਕ੍ਰਿਸ਼ਨ ਸਚਦੇਵਾ, ਸੁਰੈਣ ਲਾਲ ਕਟਾਰੀਆ, ਆਰ.ਕੇ.ਸੇਠੀ, ਅਸ਼ੋਕ ਵਰਮਾ, ਸੰਪੂਰਨ ਸਿੰਘ, ਜਗਦੀਸ਼ ਕਟਾਰੀਆ, ਮਹਿੰਦਰ ਨਾਥ ਬਾਵਾ, ਕਸਤੂਰੀ ਲਾਲ, ਪ੍ਰੇਮ ਕੁਮਾ, ਦੀਪ ਸਿੰਘ, ਰਾਧਾ ਕ੍ਰਿਸ਼ਨ, ਸੁਸ਼ੀਲ ਚੰਦਰ, ਸੋਮ ਪ੍ਰਕਾਸ਼, ਮੋਹਨ ਸਿੰੰਘ, ਕੁਲਵੰਤ ਸਿੰਘ, ਮਨੋਹਰ ਲਾਲ, ਰਾਂਝਾ ਰਾਮ, ਬੂਟਾ ਸਿੰਘ, ਜਗਦੇਵ ਸਿੰਘ, ਸਤੀਸ਼ ਚੰਦਰ, ਲੇਖਰਾਜ ਅੰਗੀ, ਕ੍ਰਿਸ਼ਨ ਬਲਦੇਵ, ਡਾ. ਅਮਰ ਲਾਲ ਬਾਘਲਾ, ਕੇਸ਼ਵਾਨੰਦ, ਪ੍ਰੀਤਮ ਕੌਰ, ਆਸ਼ਾ ਨਾਗਪਾਲ, ਗਿਰਧਾਰੀ ਲਾਲ ਅਗਰਵਾਲ, ਹੰਸ ਰਾਜ, ਦੇਸ ਰਾਜ ਗਰੋਵਰ, ਮਦਨ ਲਾਲ ਅਰੋੜਾ, ਖੜਕ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media