Thursday, September 24, 2026

ਵਿਧਾਇਕ ਇੰਦਰਬੀਰ ਬੋਲਾਰੀਆ ਨੇ ਹਲਕੇ ਦੀ ਸੋਸ਼ਲ ਮੀਡੀਆ ਟੀਮ ਦਾ ਕੀਤਾ ਧੰਨਵਾਦ

 ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)  ਵਿਧਾਨ ਸਭਾ ਹਲਕਾ ਦੱਖਣੀ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਨੇ ਹਲਕੇ ਦੀ ਸੋਸ਼ਲ ਮੀਡੀਆ ਟੀਮ ਦਾ ਧੰਨਵਾਦ ਕੀਤਾ ਹੈ।PPN2503201726ਉਨਾਂ ਨੂੰ ਮਿਲਣ ਆਏ ਸੋਸ਼ਲ਼ ਮੀਡੀਆ ਦੀ ਕਮਾਨ ਸੰਭਾਲਣ ਵਾਲੇ ਪ੍ਰਭਪ੍ਰੀਤ ਸਿੰਘ ਪੰਡੋਰੀ, ਡਾ. ਸੁਪਿੰਦਰ ਸਿੰਘ ਢਿਲ਼ੋਂ, ਪੁਸ਼ਪਿੰਦਰ ਸਿੰਘ ਸੱਗੂ, ਸਖਿਪਾਲ ਸਿੰਘ ਚੋਹਾਨ, ਮੋਤੀ ਸਾਗਰ, ਜਸਪ੍ਰੀਤ ਜੱਸ, ਜਸਵਿੰਦਰ ਚੌਹਾਨ ਅਰਜਨ ਸਿੰਘ ਆਦਿ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੋਲਾਰੀਆ ਨੇ ਕਿਹਾ ਕਿ ਉਨਾਂ ਦੀ ਜਿੱਤ ਵਿੱਚ ਸੋਸ਼ਲ ਮੀਡੀਆ ਟੀਮ ਦਾ ਅਹਿਮ ਯੋਗਦਾਨ ਹੈ।ਇਸ ਟੀਮ ਨੇ ਸੋਸ਼ਲ ਮੀਡੀਆ `ਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਹਰ ਪਹਿਲੂ ਤੋਂ ਢੁਕਵਾਂ ਜਵਾਬ ਦਿਤਾ ਹੈ, ਜਿਸ ਲਈ ੳਹ ਵਧਾਈ ਦੀ ਪਾਤਰ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply