Sunday, August 16, 2026

ਯੁਨੀਵਰਸਿਟੀ ਕਾਲਜ ਬੇਨੜਾ ਵੱਲੋਂ ਕੈਰੀਅਰ ਚੇਤਨਾ ਮੁਹਿੰਮ ਤਹਿਤ ਭਾਸ਼ਨ ਸਮਾਰੋਹ

PPN2603201708ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਵਿਦਿਆਰਥੀਆਂ ਲਈ ਕੈਰੀਅਰ ਚੇਤਨਾ ਮੁਹਿੰਮ ਤਹਿਤ ਵਿਸ਼ੇਸ਼ ਭਾਸ਼ਣ ਆਯੋਜਨ ਕੀਤਾ ਗਿਆ। ਜਿਸ  ਵਿਚ ਧੂਰੀ ਦੇ ਜੰਮਪਲ ਅਤੇ ਧੂਰੀ `ਤੋਂ ਹੀ ਮੁਢਲੀ ਸਿੱਖਿਆ ਪ੍ਰਾਪਤ ਡਾ: ਮੋਹਿਤ ਗਰਗ, ਆਈ.ਪੀ.ਐੱਸ ਨੇ ਬਤੌਰ ਮੁੱਖ ਬੁਲਾਰਾ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਤਿਆਰੀ ਅਤੇ ਸਖਸ਼ੀਅਤ ਵਿਕਾਸ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਆਪਣੇ ਕੁੰਜੀਵਤ ਭਾਸ਼ਣ ਵਿਚ ਡਾ: ਮੋਹਿਤ ਨੇ ਵਿਦਿਆਰਥੀਆਂ ਨੂੰ ਆਪਣੀ ਜੀਵਨ-ਗਾਥਾ `ਚੋਂ ਪ੍ਰੇਰਨਾਮਈ ਪ੍ਰਸੰਗ ਦੱਸਦਿਆਂ ਸੰਘਰਸ਼ ਦੀ ਅਹਿਮੀਅਤ `ਤੋਂ ਜਾਣੂੰ ਕਰਵਾਇਆ।ਉਹਨਾਂ ਕਿਹਾ ਕਿ ਨਿੱਕੀਆਂ ਨਿੱਕੀਆਂ ਕਾਮਯਾਬੀਆਂ ਦਾ ਕੁੱਲ ਜੋੜ੍ਹ ਹੀ ਵੱਡੀਆਂ ਕਾਮਯਾਬੀਆਂ ਦਾ ਮੁੱਢ ਬਨਦਾ ਹੈ।ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਅਤੇ ਖਾਸ ਕਰਕੇ ਆਪਣੇ ਪਿਤਾ ਰਿਟਾ. ਪ੍ਰਿੰਸੀਪਲ ਸ੍ਰੀ ਬੁੱਧ ਰਾਮ ਗਰਗ ਸਿਰ ਬੰਨਦਿਆਂ ਉਹਨਾਂ ਕਿਹਾ ਕਿ ਸਖਤ ਮੁਕਾਬਲੇ `ਚ ਨਿਰਾਸ਼ਾ ਦੀਆਂ ਘੜੀਆਂ ਨੂੰ ਉਹਨਾਂ ਪਰਿਵਾਰ ਦੀ ਮਦਦ ਨਾਲ ਹੀ ਪਾਰ ਕੀਤਾ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਖਬਾਰਾਂ ਅਤੇ ਜਾਣਕਾਰੀ ਭਰਪੂਰ ਰਸਾਲਿਆਂ ਦੀ ਅਹਿਮੀਅਤ `ਤੋਂ ਵੀ ਜਾਣੂੰ ਕਰਵਾਇਆ।ਕਾਲਜ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਭਾਸ਼ਣ ਸਮਾਗਮ ਨੂੰ ਆਯੋਜਿਤ ਕਰਨ ਦਾ ਮਕਸਦ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ਦਾ ਵਿਕਾਸ ਕਰਨਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਲਗਨ ਅਤੇ ਵਿਸ਼ਵਾਸ ਦਾ ਬਹੁਤ ਮਹੱਤਵ ਹੈ ਜੋਕਿ ਵਿਦਿਆਰਥੀ ਨੂੰ ਕਾਮਯਾਬ ਹੋਣ ਵਿਚ ਸਹਾਈ ਹੁੰਦਾ ਹੈ।ਉਹਨਾਂ ਨੇ ਮਹਾਨ ਸਖਸ਼ੀਅਤਾਂ ਦੇ ਜੀਵਨ ਵਿੱਚੋਂ ਮਿਸਾਲਾਂ ਰਾਹੀਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਅੰਤ ਵਿਚ ਡਾ: ਮੋਹਿਤ ਗਰਗ ਨੂੰ ਕਾਲਜ ਵੱਲੋਂ ਯਾਦ-ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ: ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿਚ ਆਸ਼ੀਰਵਾਦ ਫਾਊਂਡੇਸ਼ਨ ਦੇ ਐੱਮ.ਡੀ. ਸ੍ਰੀ ਮਨੀਸ਼ ਗਰਗ, ਡਾ: ਹਰਵਿੰਦਰ ਸਿੰਘ, ਡਾ: ਸੁਭਾਸ਼ ਕੁਮਾਰ, ਪ੍ਰੋ: ਦਲਜੀਤ ਸਿੰਘ, ਪ੍ਰੋ: ਭਾਵਨਾ ਸ਼ਰਮਾ, ਪ੍ਰੋ: ਮਨਜੀਤ ਕੌਰ, ਪ੍ਰੋ: ਸੁਖਦੀਪ ਕੌਰ ਅਤੇ ਨਾਨ-ਟੀਚਿੰਗ ਸਟਾਫ ਵੀ ਮੌਜੂਦ ਰਿਹਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply