ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਲਗਭਗ 50 ਵਰ੍ਹਿਆਂ ਤੋਂ ਦੇਸ਼ ਭਰ ਵਿਚ ਪੈਦਲ ਚੱਲਕੇ ਗਿਆਨ ਦੀ ਜੋਤ ਜਗਾਉਣ ਵਾਲੇ ਜੈਨ ਸੰਤ ਗੁਰੂ ਆਤਮ ਵੱਲਭ ਸਮੁੰਦਰ ਇੰਦਰਦੀਨ ਨਿਤਿਯ ਨੰਦ, ਜਯਾ ਨੰਦ (ਭੋਲੇ ਬਾਬਾ) ਫਾਜ਼ਿਲਕਾ ਦੀ ਧਰਤੀ ਤੇ ਇੱਕ ਵਾਰ ਫਿਰ ਤੋਂ ਪਧਾਰਨਗੇ।
ਫਾਜ਼ਿਲਕਾ ਦੇ ਜੀਏਵੀ ਦੀ ਵਰਕਿੰਗ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਜੈਨ ਦੀ ਅਗਵਾਈ ਵਿਚ ਹੋਰਨਾਂ ਅਹੁੱਦੇਦਾਰਾਂ ਸੁਰਿੰਦਰ ਮੂਲੜੀ, ਪੰਨਾ ਲਾਲ ਗੋਇਲ, ਲੀਲਾਧਰ ਸ਼ਰਮਾ, ਰਾਮ ਸ਼ਰਨ ਸ਼ਰਮਾ, ਨਰੇਸ਼ ਸਪੜਾ ਅਤੇ ਜਤਿੰਦਰ ਕੁਮਾਰ ਰਾਜਸਥਾਨ ਦੇ ਬੀਕਾਨੇਰ ਦੇ ਸ਼੍ਰੀਗੰਗਾਨਗਰ ਸ਼ਹਿਰ ਵਿਚ ਜੈਨ ਸੰਤਾਂ ਦੇ ਆਗਮਨ ਤੇ ਉੱਕੇ ਪਹੁੰਚ ਕੇ ਭੋਲੇ ਬਾਬਾ ਤੋਂ ਆਸ਼ੀਰਵਾਦ ਲਿਆ ਅਤੇ ਫਾਜ਼ਿਲਕਾ ਆਉਣ ਦਾ ਸੱਦਾ ਦਿੱਤਾ। ਜੈਨ ਸੰਤਾਂ ਨੇ ਸੱਦਾ ਸਵੀਕਾਰ ਕਰਕੇ 26 ਅਪ੍ਰੈਲ ਨੂੰ ਫਾਜ਼ਿਲਕਾ ਆਉਣ ਦੀ ਗੱਲ ਕਹੀ। ਇਸ ਤੋਂ ਪਹਿਲਾਂ ਭੋਲੇ ਬਾਬਾ ਫਾਜ਼ਿਲਕਾ ਇਲਾਕੇ ਵਿਚ ਕਈ ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੈਸ਼ਨਾਂ ਦਾ ਸ਼੍ਰੀਗਨੇਸ਼ ਕਰਵਾ ਚੁੱਕੇ ਹਨ। ਉਨ੍ਹਾਂ ਦੇ ਵਰ੍ਹਿਆਂ ਬਾਅਦ ਫਿਰ ਤੋਂ ਫਾਜ਼ਿਲਕਾ ਪਧਾਰਨ ਤੇ ਉਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ।
Punjab Post Daily Online Newspaper & Print Media