ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਚੱਲ ਰਹੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਸੇਵਾ ਕਰ ਰਹੀ ਏਕਲ ਅਭਿਆਨ ਸੰਸਥਾ ਵੱਲੋਂ ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਮਹਾਵੀਰ (ਸਾਦਕੀ) ਚੌਕੀ ਤੇ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਗੰਦਗੀ ਨੂੰ ਇੱਕਠਾ ਕਰਕੇ ਟੋਏ ਵਿਚ ਪਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਅਭਿਆਨ ਦੇ ਬੁਲਾਰੇ ਹਰਬੰਸ ਲਾਲ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਗੰਦਗੀ ਨੂੰ ਇੱਕਠਾ ਕਰਕੇ ਟੋਏ ਵਿਚ ਪਾਉਣ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਜੋ ਤਿੰਨ ਮਹੀਨੇ ਬਾਅਦ ਜੈਵਿਕ ਖਾਦ ਦੇ ਰੂਪ ਵਿਚ ਤਿਆਰ ਹੋ ਜਾਂਦੀ ਹੈ।ਇਹ ਖਾਦ ਰਸਾਈਨਿਕ ਖਾਦ ਦੀ ਥਾਂ ਤੇ ਜੈਵਿਕ ਖੇਤੀ ਲਈ ਉਤਮ ਹੁੰਦੀ ਹੈ। ਸਰਹੱਦ ਤੇ ਕਰਵਾਏ ਇਸ ਅਭਿਆਨ ਵਿਚ ਮੁੱਖ ਮਹਿਮਾਨ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਉਨਾਂ ਦੇ ਨਾਲ ਸੰਸਥਾ ਦੇ ਜ਼ਿਲਾ ਇੰਚਾਰਜ਼ ਲੀਲਾਧਰ ਸ਼ਰਮਾ, ਮੁਖਤਿਆਰ ਸਿੰਘ ਅਤੇ ਹੋਰ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media