ਰਾਜਪੁਰਾ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਰਜਿ ਰਾਜਪੁਰਾ ਦੀ ਸਾਹਿਤਕ ਬੈਠਕ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ ਜਿਸ ਵਿਚ ਸਾਹਿਤਕ ਸਿਰਜਣਾ ਅਤੇ ਵਿਕਾਸ ਬਾਰੇ ਚਿੰਤਨ ਕੀਤਾ।ਸਭਾ ਦਾ ਆਗਾਜ਼ ਗ਼ਜ਼ਲਗੋ ਅਵਤਾਰ ਪੁਆਰ ਦੀ ਗ਼ਜ਼ਲ `ਜਿੱਦਣ ਦੇ ਉਨ੍ਹਾਂ ਵਲੋਂ ਇਸ਼ਾਰੇ ਮਿਲਣ ਲਗੇ ਨੇ `ਨਾਲ ਹੋਇਆ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਸਿਆਸਤ ਗੀਤ ਬਹੁਤ ਖ਼ੁਸੂਰਾਤ ਸੀ।ਗੁਰਵਿੰਦਰ ਆਜ਼ਾਦ ਦੀ `ਮਾਂ ਮੁੱਕ ਜਾਵੇ ਤਾਂ ਥਾਂ ਮੁਕ ਜਾਂਦੀ ਏ `ਸੁਣਾਈ।ਲੋਕ ਕਵੀ ਕਰਮ ਸਿੰਘ ਹਕੀਰ ਦਾ ਗੀਤ `ਮੈ ਰੱਬ ਹੋਵਾਂ ਤੂੰ ਔਰਤ ਹੋਵੇਂ ਸੁਣਾ ਕੇ ਚੰਗੀ ਵਾਹ ਵਾਹ ਖੱਟੀ।ਜਸਮੇਰ ਕੌਰ ਬੈਸ ਦੀ ਅਰਦਾਸ ਕਵਿਤਾ ਅਤੇ ਮਨਪ੍ਰੀਤ ਕੌਰ ਬੈਂਸ ਦੀ ਹਰਫ਼ਾਂ ਦੇ ਅਹਿਸਾਸ ਕਵਿਤਾਵਾਂ ਬਖੂਬ ਸਨ।ਵਿਕਰਮ ਜੈਕਸਨ `ਜਦੋਂ ਮਿਲਦੀ ਜਵਾਬੀ ਗੱਲ ਸੁਣਾਈ।ਜਾਨੀ ਜ਼ਿਰਕਪੁਰੀਆ ਨੇ ਜੁੱਤੀ ਕਸੂਰੀ `ਸੁਣਾਕੇ ਚੰਗਾ ਰੰਗ ਬੰਨਿਆ।ਉੱਚ ਪਾਏ ਦੇ ਸ਼ਾਇਰ ਅੰਗਰੇਜ ਕਲੇਰ ਦੀ ਕਵਿਤਾ ਭਾਵਪੂਰਕ ਸੀ। ਕਵੀਸ਼ਰ ਕੁਲਵਿੰਦਰ ਸਿੰਘ, ਸੁਰਜਨ ਸਿੰਘ, ਸੁਰਜੀਤ ਸਿੰਘ, ਛਿੰਦਾ ਸਿੰਘ ਅਤੇ ਜਸਵੰਤ ਸਿੰਘ ਨੇ ਆਪਣੀ ਕਵੀਸ਼ਰੀ ਨਾਲ ਚੰਗਾ ਰੰਗ ਬਿਖੇਰਿਆ।ਬਚਨ ਸਿੰਘ ਬਚਨ ਸੋਢੀ ਨੇ ਕਵਾਲੀ ਦੀ ਵੰਨਗੀ ਪੇਸ਼ ਕੀਤੀ।ਓਮ ਪ੍ਰਕਾਸ਼ ਅਰੋੜਾ ਨੇ ਸਰਾਇਕੀ ਦਾ ਰੰਗ ਦਿਖਾਇਆ।ਸ਼ੁਭਦੀਪ ਨੇ ਸਤਿਗੁਰੂ ਦੀ ਮਹਿਮਾ ਬਿਆਨ ਕੀਤੀ।ਹਰਬੰਸ ਸਿੰਘ ਥੁਹਾ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਜਮਨਾ ਪ੍ਰਕਾਸ਼ ਨਾਚੀਜ਼ ਦੀ ਕਵਿਤਾ ਅੱਛੀ ਸੀ।ਸੰਗਮ ਦੇ ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਦਾ ਤਰੰਨਮ `ਚ ਗੀਤ `ਭਾਵੇਂ ਖਾਸ ਹਾਂ ਭਾਵੇਂ ਆਮ ਹਾਂ, ਆਪਣੇ ਸੁਭਾਅ ਦਾ ਮੈ ਗੁਲਾਮ ਹਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ।ਅੰਤ ਵਿਚ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ `ਨੇਕ ਸਲਾਹ ਸੁਣਾ ਕੇ ਅਜੋਕੀ ਰਾਜਨੀਤੀ ਤੇ ਚੰਗਾ ਕਟਾਕਸ਼ ਕੀਤਾ। ਅਤੇ ਸਾਹਿਤ ਸਿਰਜਣ ਨੂੰ ਬਹੁਤ ਕਠਿਨ ਤੇ ਜਿੱਮੇਵਾਰਾਨਾ ਕਾਰਜ ਗਰਦਾਨਿਆ।ਅੰਗਰੇਜ ਕਲੇਰ ਦੀ ਸਟੇਜ ਦੀ ਕਾਰਵਾਈ ਬਾਖੂਬ ਸੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media