ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਾਊਂਟਰ ਇੰਟੈਲੀਜੈਂਸ ਵਿਭਾਗ ਪੰਜਾਬ ਦੇ ਪਠਾਨਕੋਟ ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ ਇੱਕ ਟਰੱਕ ਵਿਚੋਂ ਇਕ ਕਿਲੋ ਅਫੀਮ ਬਰਾਮਦ ਕਰ ਕੇ ਨਸ਼ਿਆਂ ਦੀ ਅੰਤਰਰਾਜੀ ਸਮੱਗਲਿੰਗ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਅੱਜ ਸਟੇਟ ਸਪੈਸ਼ਲ ਓਪਰੇਸ਼ਨ ਸੈਲ (ਐਸ.ਐਸ.ਓ.ਸੀ) ਵਲੋਂ ਅਯੌਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਰਣਧੀਰ ਸਿੰਘ ਉਪਲ ਪੀ.ਪੀ.ਐਸ ਨੇ ਦੱਸਿਆ ਕਿ ਉਨਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਬਿਹਾਰ ਤੋਂ ਚੱਲੇ ਇੱਕ ਟਰੱਕ ਨੰਬਰ ਪੀ.ਪੀ 02 ਸੀ.ਆਰ 5786 ਰਾਹੀਂ ਅਫੀਮ ਦੀ ਇੱਕ ਖੇਪ ਪੰਜਾਬ ਭੇਜੀ ਜਾ ਰਹੀ ਹੈ। ਜਿਸ ‘ਤੇ ਉਨਾਂ ਨੇ ਡੀ.ਐਸ.ਪੀ ਕਾਊਂਟਰ ਇੰਟੈਲੀਜੈੰਸ ਗੁਰਦਾਸਪੁਰ ਹਰਬੰਸ ਲਾਲ ਖੰਨਾ ਪੀ.ਪੀ.ਐਸ ਦੀ ਅਗਵਾਈ ‘ਚ ਇੱਕ ਪੁਲਿਸ ਪਾਰਟੀ ਦਾ ਗਠਨ ਕੀਤਾ ਗਿਆ।ਪ੍ਰਾਪਤ ਇਤਲਾਹ ਅਨੁਸਾਰ ਉਨਾਂ ਨੇ ਬਟਾਲਾ ਰੋਡ ਹਾਈਵੇਅ ‘ਤੇ ਮੂਧਲ਼ ਬਾਈਪਾਸ ਟੀ ਪੁਆਇੰਟ ‘ਤੇ ਲਾਏ ਨਾਕੇ ਦੌਰਾਨ ਟਰੱਕ ਨੰਬਰ ਪੀ.ਬੀ 02 ਸੀ.ਆਰ 5786 ਨੂੰ ਰੋਕ ਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਗਈ ਤਾਂ ਟਰੱਕ ਵਿਚੋਂ ਇੱਕ ਕਿਲੋ ਅਫੀਮ ਬਰਾਮਦ ਹੋਈ ।
ਏ.ਆਈ.ਜੀ ਰਣਧੀਰ ਸਿੰਘ ਉਪਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਜਿੰਦਰਪਾਲ ਸਿੰਘ ਉਰਫ ਰਾਜੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸੀਦਾ ਥਾਣਾ ਘਣੀਏ ਕੇ ਬਾਂਗਰ ਜਿਲਾ ਗੁਰਦਾਸਪੁਰ ਅਤੇ ਪ੍ਰਭਜੋਤ ਸਿਘ ਪੁੱਤਰ ਕਸ਼ਮੀਰ ਸਿੰਘ ਪਿੰਡ ਤੇ ਡਾਕ: ਘਣਇੇ ਕੇ ਬਾਂਗਰ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।ਦੋਨਾਂ ਖਿਲਾਫ ਥਾਣਾ ਸਪੈਸ਼ਲ ਓਪਰੇਸ਼ਨ ਸੈਲ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 18, 25, 29/61/85 ਤਹਿਤ ਐਫ.ਆਈ.ਆਰ ਨੰਬਰ 8 ਮਿਤੀ 4.4.2017 ਦਰਜ ਕਰ ਲਈ ਗਈ ਅਤੇ ਉਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਛਗਿੱਛ ਕਰਨ ਉਪਰੰਤ ਕਈ ਇੰਕਸਾਫ ਹੋਣ ਦੀ ਸੰਭਾਵਨਾ ਹੈ।ਇੱਕ ਸਵਾਲ ਦੇ ਜਵਾਬ ਵਿੱਚ ਏ.ਆਈ.ਜੀ ਨੇ ਦੱਸਿਆ ਕਿ ਦੋਸ਼ੀਆਂ ਦਾ ਟਰੱਕ ਆਪਣਾ ਹੈ ਅਤੇ ਉਹ ਬਿਹਾਰ ਦੇ ਚੱਕਰ ਲਗਾਉਂਦੇ ਸਨ ।ਏ.ਆਈ.ਜੀ ਉਪਲ ਨੇ ਕਿਹਾ ਕਿ ਇਹ ਅਫੀਮ ਕਿਸ ਜਗਾ ਤੋਂ ਖਰੀਦੀ ਅਤੇ ਪੰਜਾਬ ਵਿੱਚ ਕਿਥੇ ਕਿਥੇ ਵੇਚੀ ਜਾਣੀ ਸੀ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਕੇ ਇਸ ਅੰਤਰਰਾਜੀ ਨਸ਼ੇ ਦੀ ਸਮੱਗਲਿੰਗ ਦੇ ਨੈਟਵਰਕ ਦਾ ਖੁਲਾਸਾ ਕੀਤਾ ਜਾਵੇਗਾ।ਪ੍ਰੈਸ ਕਾਨਫਰੰਸ ਵਿੱਚ ਡੀ.ਐਸ.ਪੀ ਹਰਬੰਸ ਲਾਲ ਖੰਨਾ, ਡੀ.ਐਸ.ਪੀ ਸਪੈਸ਼ਲ ਓਪਰੇਸ਼ਨ ਸੈਲ ਬਲਦੇਵ ਸਿੰਘ, ਹੈਡ ਕਾਂਸਟੇਬਲ ਵਿਕਰਮਜੀਤ ਸਿੰਘ ਅਤੇ ਪ੍ਰਭਦੀਪ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media