Wednesday, June 10, 2026

ਬਿਨਾਂ ਹਕੀਕਤ ਸਾਡੇ ਖਿਲਾਫ਼ ਗਲਤ ਪ੍ਰਚਾਰ ਕੀਤਾ ਗਿਆ – ਸੁਖਬੀਰ ਬਾਦਲ

ਦਿੱਲੀ ਚੋਣਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਦਾ ਕੀਤਾ ਦਾਅਵਾ
ਨਵੀਂ ਦਿੱਲ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਲਈ ਅਕਾਲੀ ਦਲ ਖਿਲਾਫ਼ ਹੋਏ ਗਲਤ ਪ੍ਰਚਾਰ ਨੂੰ ਜਿੰਮੇਵਾਰ ਦੱਸਿਆ ਹੈ।PPN0704201713ਰਾਜੌਰੀ ਗਾਰਡਨ ਵਿਧਾਨ ਸਭਾ ਜਿਮਨੀ ਚੋਣ ਲਈ ਅਕਾਲੀ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬਾਦਲ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਲਈ ਅਭਿਸ਼ਾਪ ਕਰਾਰ ਦੇਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਦੀ ਵਿਚਾਰਧਾਰਾ ਨੂੰ ਦੇਸ਼ ਅਤੇ ਸਮਾਜ ਲਈ ਖਤਰਨਾਕ ਦੱਸਿਆ।
ਬਾਦਲ ਨੇ ਕਿਹਾ ਕਿ ਮੀਡੀਆ ਨੇ ਬਿਨਾਂ ਜ਼ਮੀਨੀ ਹਕੀਕਤ ਸਮਝੇ ਪੰਜਾਬ ਚੋਣਾਂ ਤੋਂ ਪਹਿਲੇ ਸਾਨੂੰ ਮੁਕਾਬਲੇ ਤੋਂ ਬਾਹਰ ਦਿਖਾ ਦਿੱਤਾ ਸੀ।ਪਰ ਅਸਲੀਅਤ ’ਚ ਅਕਾਲੀ ਦਲ ਨੇ 117 ਸੀਟਾਂ ’ਤੇ ਵਿਰੋਧੀ ਪਾਰਟੀਆਂ ਨੂੰ ਜੋਰਦਾਰ ਟੱਕਰ ਦਿੱਤੀ ਹੈ।ਜਿਸ ਕਰਕੇ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ।ਆਪ ਨੂੰ 21, ਅਕਾਲੀ ਦਲ ਨੂੰ 31 ਅਤੇ ਕਾਂਗਰਸ ਨੂੰ 38 ਫੀਸਦੀ ਵੋਟਾਂ ਮਿਲਣ ਦਾ ਹਵਾਲਾ ਦਿੰਦੇ ਹੋਏ ਬਾਦਲ ਨੇ ਦਾਅਵਾ ਕੀਤਾ ਕਿ ਜੇਕਰ 4 ਫੀਸਦੀ ਵੋਟਾਂ ਅਸੀਂ ਕਾਂਗਰਸ ਤੋਂ ਖੋਹਣ ਵਿਚ ਕਾਮਯਾਬ ਹੋ ਜਾਂਦੇ ਤਾਂ ਕਾਂਗਰਸ ਮੁਕਾਬਲੇ ’ਚੋਂ ਬਾਹਰ ਸੀ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਕਸਲਵਾਦੀ ਅਤੇ ਅੱਤਵਾਦੀਆਂ ਨਾਲ ਸਾਂਝ ਦਾ ਖੁਲਾਸਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਡਰ ਕੇ ਆਪ ਦੀ ਵਿਚਾਰਧਾਰਾ ਦੇ ਖਿਲਾਫ਼ ਮਤਦਾਨ ਕੀਤਾ।ਸੁਖਬੀਰ ਨੇ ਆਪ ਦੇ ਸਤਲੁੱਜ ਯਮੁਨਾ ਲਿੰਕ ਨਹਿਰ ਤੇ ਦੋਹਰੇ ਸਟੈਂਡ, ਕੁਰਾਨ ਸ਼ਰੀਫ਼ ਦੀ ਬੇਅਦਬੀ ’ਚ ਆਪ ਵਿਧਾਇਕ ਦੀ ਸ਼ਮੂਲੀਅਤ ਅਤੇ ਵੱਖਵਾਦੀਆਂ ਨਾਲ ਸਾਂਝ ਨੂੰ ਆਪ ਦੀ 37 ਸੀਟਾਂ ’ਤੇ ਜਮਾਨਤ ਜ਼ਬਤ ਹੋਣ ਦੇ ਨਾਲ ਜੋੜਿਆ। ਗਲਤ ਪ੍ਰਚਾਰ ਕਰਨ ਵਾਲੇ ਅਖਬਾਰੀ ਮੀਡੀਆ ਨੂੰ ਸਲਾਹ ਦੇਣ ਦੇ ਅੰਦਾਜ਼ ਵਿਚ ਸੁਖਬੀਰ ਨੇ 96 ਸਾਲ ਪੁਰਾਣੀ ਅਕਾਲੀ ਪਾਰਟੀ ਵੱਲੋਂ ਗਰੀਬ, ਮਜ਼ਦੂਰ ਅਤੇ ਸਿੱਖਾਂ ਦੇ ਲਈ ਲੜੀਆਂ ਗਈਆਂ ਲੜਾਈਆਂ ਦਾ ਵੀ ਚੇਤਾ ਕਰਾਇਆ।
ਬਾਦਲ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਅਕਾਲੀ ਦਲ ਇੱਕੋ-ਇੱਕ ਸਿਆਸੀ ਪਾਰਟੀ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਵੱਜੋਂ ਜਾਣਿਆ ਜਾਂਦਾ ਹੈ। ਜਿਸ ਦੇ ਮਰਜੀਵੜੇ ਕਾਰਕੰਨ ਅੱਜ ਵੀ ਦੇਸ਼-ਕੌਮ ਲਈ ਜਾਨ ਦੇਣ ਦਾ ਹੌਸਲਾ ਰੱਖਦੇ ਹਨ।ਨਸ਼ੇ ਦੇ ਮਾਮਲੇ ’ਤੇ ਹੋਏ ਝੂਠੇ ਪ੍ਰਚਾਰ ਦਾ ਜ਼ਿਕਰ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ 70 ਫੀਸਦੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਵਾਲੇ ਕਾਂਗਰਸੀਆਂ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 2 ਦਿਨ ਪਹਿਲੇ ਇਸ ਗੱਲ ਨੂੰ ਮੰਨ ਗਏ ਹਨ ਕਿ ਪੰਜਾਬ ’ਚ ਨਸ਼ਾ ਨਹੀਂ ਹੈ। ਸਗੋਂ ਪੰਜਾਬ ’ਚ ਪਾਕਿਸਤਾਨ ਤੋਂ ਨਸ਼ਾ ਆਉਂਦਾ ਹੈ। ਸੁਖਬੀਰ ਨੇ ਸਵਾਲੀਆ ਲਹਿਜ਼ੇ ਵਿਚ ਪੁੱਛਿਆ ਕਿ ਚੋਣਾਂ ਤੋਂ ਪਹਿਲੇ ਇਹ ਗੱਲ ਜਦੋਂ ਅਕਾਲੀ ਦਲ ਕਹਿੰਦਾ ਸੀ ਤਾਂ ਸਾਰਾ ਮੀਡੀਆ ਇਸ ਗੱਲ ਨੂੰ ਝੂਠਾ ਕਿਉਂ ਦੱਸਦਾ ਸੀ।
ਪੰਜਾਬ ਤੋਂ ਬਾਹਰ ਸਿੱਖਾਂ ਦੀ ਦੁਗਨੀ-ਤਿਗੁਨੀ ਆਬਾਦੀ ਹੋਣ ਦੀ ਗੱਲ ਕਰਦੇ ਹੋਏ ਬਾਦਲ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਸਿੱਖਾਂ ਨੂੰ ਅਪੀਲ ਕੀਤੀ।ਅੰਮ੍ਰਿਤਸਰ ਸਣੇ ਪੂਰੇ ਪੰਜਾਬ ’ਚ ਅਕਾਲੀ ਸਰਕਾਰ ਵਲੋਂ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੀਤੇ ਗਏ ਕਾਰਜਾਂ ਨੂੰ ਬਾਦਲ ਨੇ ਬੇਮਿਸਾਲ ਤੇ ਇਤਿਹਾਸਿਕ ਦੱਸਿਆ।ਸਿਰਸਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੁਣ ਲਲਕਾਰ ਰਿਹਾ ਹੈ ਤੇ ਇਸ ਜਿੱਤ ਦੇ ਨਾਲ ਦਿੱਲੀ ਦੀ ਸਿਆਸੀ ਫਿਜ਼ਾ ਦਾ ਰੰਗ ਪਲਟ ਜਾਵੇਗਾ, ਕਿਉਂਕਿ ਇਹ ਚੋਣ ਆਮ ਆਦਮੀ ਪਾਰਟੀ ਨੂੰ ਵਿਦਾਇਗੀ ਦੇਣ ਦੀ ਰਸਮ ਦੀ ਸ਼ੁਰੂਆਤ ਹੈ।
ਆਪ ਦੀ ਰਾਸ਼ਟਰ ਵਿਰੋਧੀ ਵਿਚਾਰਧਾਰਾ ਕਰਕੇ ਕੇਜਰੀਵਾਲ ਕੁੰਨਬੇ ਦੀ ਦਿੱਲੀ ਨਗਰ ਨਿਗਮ ਚੋਣਾਂ ’ਚ ਹਾਰ ਨੂੰ ਵੀ ਬਾਦਲ ਨੇ ਜਰੂਰੀ ਦੱਸਿਆ।ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈਣ ਦੀ ਥਾਂ ਦਿੱਲੀ ਦੀ ਭਲਾਈ ਲਈ ਕਾਰਜ ਕਰਨ ਦੀ ਬਾਦਲ ਨੇ ਨਸੀਹਤ ਦਿੱਤੀ। ਦਿੱਲੀ ਕਮੇਟੀ ਚੋਣਾਂ ’ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਹੀ ਹੇਠ ਮਿਲੀ ਵੱਡੀ ਜਿੱਤ ਨੂੰ ਬਾਦਲ ਨੇ ਇਤਿਹਾਸਿਕ ਦੱਸਣ ਦੇ ਨਾਲ ਹੀ ਦਿੱਲੀ ਦੀ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਨਾਲ ਹੀ ਸਮੂਹ ਦਿੱਲੀ ਕਮੇਟੀ ਮੈਂਬਰ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply