ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਗਰ ਨਿਗਮ ਬਠਿੰਡਾ ਵੱਲੋਂ ਸਿਹਤ ਵਿਭਾਗ ਬਠਿੰਡਾ ਦੇ ਤਾਲ ਮੇਲ ਨਾਲ ਸ਼੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਫਾਜ਼ਿਲਕਾ, ਮਾਨਸਾ, ਮੋਗਾ ਨਗਰ ਕੌਸਿਲਾਂ ਅਤੇ ਨਗਰ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਡੇਂਗੂ,ਮਲੇਰੀਆ,ਚਿਕਨ ਗੁਨੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਸੰਬੰਧੀ ਮੀਟਿੰਗ ਦਾ ਅਯੋਜਨ ਮੀਟਿੰਗ ਹਾਲ ਦਫਤਰ ਨਗਰ ਨਿਗਮ ਬਠਿੰਡਾ ਵਿਖੇ ਕੀਤਾ ਗਿਆ।ਇਸ ਮੀਟਿੰਗ ਦੀ ਪ੍ਰਧਾਨਗੀ ਬੀ.ਡੀ ਸਿੰਗਲਾ ਸੀਨੀਅਰ ਇੰਜਨੀਅਰ ਨਗਰ ਨਿਗਮ ਬਠਿੰਡਾ ਵੱਲੋਂ ਕੀਤੀ ਗਈ।ਮੀਟਿੰਗ ਵਿੱਚ ਸਿਹਤ ਵਿਭਾਗ ਚੰਡੀਗੜ੍ਹ ਤੋਂ ਆਏ ਡਾ. ਸਤੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਮਲੇਰੀਆ ਦੇ ਖਾਤਮੇ ਸੰਬਧੀ ਅਤੇ ਡੇਂਗੂ/ਚਿਕਨ ਗੁਨੀਆਂ ਦੇ ਲੱਛਣ, ਫੈਲਣ ਦੇ ਕਾਰਨ ਅਤੇ ਉਨ੍ਹਾਂ ਦੇ ਬਚਾਅ ਸੰਬੰਧੀ ਵਿਸਥਾਰ ਪੂਰ ਜਾਣਕਾਰੀ ਦਿੱਤੀ।ਸਿਵਲ ਸਰਜਨ ਬਠਿੰਡਾ ਡਾ. ਰੁੁਘਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁੁਸਾਰ ਡਾ. ਰਾਜਪਾਲ ਸਿੰਘ ਜ਼ਿਲ੍ਹਾ ਐਪੀਡੀਮਾਲੋਜਿਸਟ (ਐਨ.ਵੀ.ਬੀ.ਡੀ.ਸੀ.ਪੀ) ਅਤੇ ਡਾ. ਰਕੇਸ਼ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਬਠਿੰਡਾ ਨੇ ਨਗਰ ਨਿਗਮ ਬਠਿਡਾ ਨਾਲ ਤਾਲ ਮੇਲ ਕਰਕੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜੋ ਗਤੀਵਿਧੀਆਂ ਕਰਨੀਆਂ ਹਨ ਉਨ੍ਹਾਂ ਬਰੇ ਵਿਚਾਰ ਵਿਟਾਂਦਰਾ ਕੀਤਾ ਗਿਆ।ਇਸ ਮੌਕੇ ਆਏ ਹੋਏ ਸਾਰੇ ਅਧਿਕਾਰੀਆਂ / ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਜਾਣਕਾਰੀ ਸੰਬੰਧੀ ਸਟਿਕਰ ਅਤੇ ਪੋਸਟਰ ਵੀ ਵੰਡੇ ਗਏ।
ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਮੋਗਾ ਨਗਰ ਕੌਸਿਲਾਂ ਅਤੇ ਨਗਰ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।ਜਿੰਨ੍ਹਾਂ ਨੇ ਇਨ੍ਹਾਂ ਬਿਮਾਰੀਆ ਨੂੰ ਰੋਕਣ ਲਈ ਆਪਣੇ ਆਪਣੇ ਜ਼ਿਲੇ ਦੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਤੇ ਪੁਰਜ਼ੋਰ ਗਤੀਵਿਧੀਆਂ ਕਰਨ ਦਾ ਸੰਪੂਰਨ ਭਰੋਸਾ ਦਿਵਾਇਆ।ਉਨ੍ਹਾਂ ਵੱਲੋਂ ਸਿਹਤ ਵਿਭਾਗ ਵੱਲੋਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ੳਪਰਾਲਿਆਂ ਸੰਬਧੀ ਵੀ ਦੱਸਿਆ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੂੰ ਸਾਲ 2021 ਤੱਕ ਮਲੇਰੀਏ ਤੋਂ ਮੁਕਤ ਕਰਾਉਣਾ ਹੈ ਅਤੇ ਭਾਰਤ ਸਰਕਾਰ ਦਾ ਇਹ ਟੀਚਾ ਸਾਲ 2030 ਤੱਕ ਦਾ ਹੈ।ਡਾ. ਰਵਿੰਦਰ ਸਿੰਘ ਜ਼ਿਲਾ ਐਪੀਡੀਮਾਲੋਜਿਸਟ(ਆਈ.ਡੀ.ਐਸ.ਪੀ) ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਨੂੰ ਹਰ ਸ਼ੁੱਕਰਵਾਰ ਨੂੰ ਡ੍ਰਾਈ ਡਅੇ ਦੇ ਤੌਰ ਤੇ ਮਨਾਉਣ ਲਈ ਪ੍ਰੇਰਿਤ ਕਰਨ ਉਪਰੰਤ ਸਾਰਿਆਂ ਦਾ ਧੰਨਵਾਦ ਕੀਤਾ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media