Tuesday, September 29, 2026

ਪੀ.ਪੀ ਯੁਨਿਟ ਵਿਖੇ ਫਰੈਕਸ਼ਨਲ ਡੋਜ਼ ਆਫ ਇੰਨਐਕਟੀਵੇਟਿਡ ਆਈ.ਪੀ.ਵੀ.ਵੈਕਸੀਨ ਦੀ ਸ਼ੁਰੂਆਤ

ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਫਰੈਕਸ਼ਨਲ ਡੋਜ਼ ਆਫ ਇੰਨਐਕਟੀਵੇਟਿਡ ਆਈ.ਪੀ.ਵੀ ਵੈਕਸੀਨ ਦੀ ਸ਼ੁਰੂਆਤ ਪੀ.ਪੀ ਯੁਨਿਟ ਬਠਿੰਡਾ ਵਿਖੇ ਕੀਤੀ ਗਈ।PPN1304201704ਇਸ ਵੈਕਸੀਨ ਦੀ ਡੋਜ਼ ਹਰ ਨਵੇਂ ਜਨਮੇ ਬੱਚੇ ਨੂੰ ਸੱਜੇ ਮੋਢੇ `ਤੇ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਤੇ ਦਿੱਤੀ ਦਿੱਤੀ ਜਾਵੇਗੀ ।ਜ਼ਿੰਨ੍ਹਾਂ ਬੱਚਿਆਂ ਨੂੰ ਪੈਂਟਾਵਲੈਂਟ ਦੀਆਂ ਦੋ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ ਉਨ੍ਹਾਂ ਬੱਚਿਆਂ ਨੂੰ ਇਹ ਟੀਕਾ ਸੱਜੇ ਪੱਟ `ਤੇ ਲਗਾਇਆ ਜਾਵੇਗਾ।ਇਸ ਫਰੈਕਸ਼ਨਲ ਡੋਜ਼ ਦੇ ਸ਼ੁਰੂ ਹੋਣ ਨਾਲ ਹੁਣ 2.5 ਐਮ.ਐਲ ਦੀ ਵਾਇਲ ਨਾਲ 25 ਬੱਚਿਆਂ ਦਾ ਟੀਕਾਕਰਨ ਕੀਤਾ ਜਾ ਸਕੇਗਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply