Saturday, September 26, 2026

ਸੋਸ਼ਲ ਵੈਲਫੇਅਰ ਯੂਨਿਟ ਦੀ ਹੋਈ ਚੋਣ- ਮਿੱਤਲ ਬਣੇ ਪ੍ਰਧਾਨ ਤੇ ਚਾਂਗਲੀ ਚੇਅਰਮੈਨ ਨਿਯੁੱਕਤ

ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)  ਸੋਸ਼ਲ ਵੈਲਫੇਅਰ ਯੂਨਿਟ ਦੀ ਇੱਕ ਚੋਣ ਮੀਟਿੰਗ ਯੂਨਿਟ ਦੇ ਪ੍ਰਧਾਨ ਮਲਕੀਤ ਚਾਂਗਲੀ ਦੀ ਅਗੁਵਾਈ ਹੇਠ ਹੋਈ।PPN1304201716ਇਸ ਮੀਟਿੰਗ ਦੀ ਸ਼ੁਰੂਆਤ ਯੂਨਿਟ ਦੇ ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਨੇ ਪਿਛਲੇ ਸਾਲ ਅੰਜਾਮ ਦਿੱਤੇ ਗਏ ਸਮਾਜਸੇਵੀ ਕੰਮਾਂ ਤੋਂ ਜਾਣੂੰ ਕਰਵਾਉਂਦੇ ਹੋਏ ਕੀਤੀ।ਇਸ ਉਪਰੰਤ ਵਿੱਤ ਸਕੱਤਰ ਸਤੀਸ਼ ਚੰਦਰ ਅਰੋੜਾ ਵੱਲੋਂ ਪਿਛਲੇ ਸਾਲ ਭਰ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਮੌਜੂਦਾ ਕਾਰਜਕਾਰਨੀ ਦਾ ਸਮਾਂ ਪੂਰਾ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਸੰਸਥਾ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ, ਜਿਸ ਵਿੱਚ ਮਾ. ਤਰਸੇਮ ਮਿੱਤਲ ਨੂੰ ਸੰਸਥਾ ਦਾ ਨਵਾਂ ਪ੍ਰਧਾਨ ਅਤੇ ਮਲਕੀਤ ਚਾਂਗਲੀ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ।ਚੁਣੇ ਗਏ ਹੋਰਨਾਂ ਅਹੁਦੇਦਾਰਾਂ ਵਿੱਚ ਸਤੀਸ਼ ਚੰਦ ਸਿੰਗਲਾ, ਪ੍ਰਦੀਪ ਸਿੰਗਲਾ ਨੂੰ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਵਰਮਾਂ ਨੂੰ ਮੀਤ ਪ੍ਰਧਾਨ, ਮਨਜੀਤ ਬਖਸ਼ੀ ਨੂੰ ਜਨਰਲ ਸਕੱਤਰ, ਸਤੀਸ਼ ਚੰਦਰ ਅਰੋੜਾ ਨੂੰ ਵਿੱਤ ਸਕੱਤਰ, ਜਗਜੀਤ ਸਿੰਘ ਕੋਹਲੀ ਨੂੰ ਮੁੱਖ ਸਲਾਹਕਾਰ, ਵਿਜੈ ਸੌਫਤ ਤੇ ਬੋਬੀ ਚੌਧਰੀ ਨੂੰ ਸਲਾਹਕਾਰ, ਸੁਰਿੰਦਰ ਬਾਂਸਲ ਨੂੰ ਪ੍ਰੈਸ ਸਕੱਤਰ ਦਾ ਅਹੁਦਾ ਦਿੱਤਾ ਗਿਆ।ਇਸ ਤੋਂ ਇਲਾਵਾ ਸੁਰਿੰਦਰ ਮੋਹਨ ਸ਼ਰਮਾ, ਰਾਜਿੰਦਰ ਕੁਮਾਰ ਛਾਬੜਾ ਅਤੇ ਰਮਨਜੋਤ ਬਿੰਦਰਾ ਨੂੰ ਕਾਰਜਕਾਰਨੀ ਵਿੱਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply