Saturday, September 26, 2026

ਸੰਗਰਾਂਦ ਸੇਵਾ ਸੰਮਤੀ ਨੇ ਲਗਾਇਆ ਲੰਗਰ

ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) -ਸਥਾਨਕ ਕ੍ਰਾਂਤੀ ਚੌਕ ਵਿਖੇ ਸੰਗਰਾਦ ਸੇਵਾ ਸੰਮਤੀ ਵੱਲੋਂ ਵੈਸਾਖੀ ਦੇ ਸ਼ੁਭ ਮੌਕੇ ਚਾਹ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ।PPN1304201718ਸੰਮਤੀ ਦੇ ਪ੍ਰਧਾਨ ਬਲਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਹਰ ਮਹੀਨੇ ਸੰਗਰਾਦ ਵਾਲੇ ਦਿਨ ਸਰਦੀ ਦੇ ਮੌਸਮ ਵਿੱਚ ਚਾਹ, ਲੱਡੂ ਤੇ ਬ੍ਰੈਡ-ਪਕੌੜੇ ਅਤੇ ਗਰਮੀ ਦੇ ਮੌਸਮ ਵਿੱਚ ਠੰਡੇ ਮੀਠੇ ਪਾਣੀ ਦੀ ਛਬੀਲ ਲਗਾ ਕੇ ਪੁੰਨ ਦੇ ਭਾਗੀਦਾਰ ਬਨਣ ਲਈ ਉਪਰਾਲਾ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਸੰਮਤੀ ਦੇ ਸੇਵਾਦਾਰ ਸਵੇਰ ਤੋਂ ਹੀ ਇਸ ਲੰਗਰ ਦੀ ਸੇਵਾ ਵਿੱਚ ਜੁਟੇ ਹੋਏ ਹਨ ਅਤੇ ਸ਼ਾਮ ਤੱਕ ਲੰਗਰ ਵਰਤਾਇਆ ਜਾਵੇਗਾ।ਇਸ ਮੌਕੇ ਸੰਜੀਵ ਕੁਮਾਰ, ਬਿੱਟੂ, ਸਾਗਰ ਅਤੇ ਜਸਵੰਤ ਰਾਏ ਆਦਿ ਵੀ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply