Saturday, August 29, 2026

‘ਦ ਪ੍ਰਿੰਸਟਨ ਰੀਵਿਊ’ ਦੇ ਸੈਂਟਰ ਦਾ ਬਠਿੰਡਾ ਵਿਖੇ ਉਦਘਾਟਨ ਅੱਜ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਖ ਵੱਖ ਟੈਸਟਾਂ ਦੀ ਤਿਆਰੀ ਤੋਂ ਲੈ ਕੇ ਵੀਜ਼ਾ ਗਾਈਡੈਂਸ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਬਠਿੰਡਾ ਸ਼ਹਿਰ PPN1404201709ਦੇ ਮੰਨੇ ਪ੍ਰਮੰਨੇ ਬਾਬਾ ਫ਼ਰੀਦ ਗਰੁੱਪ ਨੇ ਪਹਿਲਕਦਮੀ ਕਰਦਿਆਂ ਓਵਰਸ਼ੀਜ ਐਜ਼ੂਕੇਸ਼ਨ ਲਈ ਵਿਸ਼ਵ ਵਿੱਚ ਮੋਹਰੀ ਅਮਰੀਕਾ ਦੀ ਨਾਮਵਰ ਕੰਪਨੀ ਦ ਪ੍ਰਿੰਸਟਨ ਰੀਵਿਊ ਦਾ ਸੈਂਟਰ ਬਠਿੰਡਾ ਸ਼ਹਿਰ ਦੀ 100 ਫੁੱਟੀ ਰੋਡ, ਨੇੜੇ ਮਹੇਸ਼ਵਰੀ ਚੌਂਕ ਵਿਖੇ ਖੋਲਿਆ ਜਾ ਰਿਹਾ ਹੈ।ਜਿਸ ਦਾ ਉਦਘਾਟਨ ਅੱਜ 15 ਅਪ੍ਰੈਲ ਨੂੰ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ  ਮਨਪ੍ਰੀਤ ਸਿੰਘ ਬਾਦਲ  ਕਰਨਗੇ। ਬਾਬਾ ਫ਼ਰੀਦ ਗਰੁੱਪ ਦੇ ਮੁੱਖ ਸਰਪ੍ਰਸਤ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ‘ਦ ਪ੍ਰਿੰਸਟਨ ਰੀਵਿਊ’ 35 ਸਾਲਾਂ ਦੇ ਅਨੁਭਵ ਵਾਲੀ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਕੰਪਨੀ ਹੈ ਜਿਸ ਦੇ 25 ਤੋਂ ਵਧੇਰੇ ਦੇਸ਼ਾਂ ਵਿੱਚ 1000 ਤੋਂ ਵਧੇਰੇ ਕੇਂਦਰ ਹਨ। ਇਸ ਦਾ ਪੂਰੀ ਦੁਨੀਆ ਵਿੱਚ 600 ਤੋਂ ਵਧੇਰੇ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਸੰਬੰਧ ਹੈ ਅਤੇ ਲੱਖਾਂ ਵਿਦਿਆਰਥੀ ‘ਦ ਪ੍ਰਿੰਸਟਨ ਰੀਵਿਊ’ ਦੀ ਬਦੌਲਤ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਚੁੱਕੇ ਹਨ। ਆਈਲੈਟਸ ਦੇ ਚਾਰੇ ਮਡਿਊਲ ਵਿੱਚੋਂ 9 ਬੈਂਡ ਪ੍ਰਾਪਤ ਕਰਨ ਦੇ ਰਿਕਾਰਡ ਦ ਪ੍ਰਿੰਸਟਨ ਰੀਵਿਊ ਦੇ ਨਾਂ ਦਰਜ ਹਨ।ਇਸ ਦੇ ਟਰੇਨਰ ਵਿਸ਼ਵ ਪੱਧਰੀ ਮਾਸਟਰ ਟਰੇਨਰਾਂ ਤੋਂ ਮਾਨਤਾ ਪ੍ਰਾਪਤ ਹਨ।
ਡਾ. ਧਾਲੀਵਾਲ ਨੇ ਕਿਹਾ ਕਿ ਵਾਜ਼ਬ ਫੀਸ ਲੈ ਕੇ ਸਹੀ ਸਲਾਹ ਅਤੇ ਮਿਆਰੀ ਟਰੇਨਿੰਗ ਇਸ ਸੈਂਟਰ ਤੇ ਦਿੱਤੀ ਜਾਵੇਗੀ ਅਤੇ ਪੂਰੇ ਖਿੱਤੇ ਦੇ ਨੋਜਵਾਨਾਂ ਦੇ ਵਿਦੇਸ਼ਾਂ ਵਿੱਚ ਪੜ੍ਹਨ ਦੇ ਸੁਪਨੇ ਪੂਰੇ ਕੀਤੇ ਜਾਣਗੇ ਜਿਸ ਸਦਕਾ ਇਹ ਸੈਂਟਰ ਬਠਿੰਡਾ ਲਈ ਹੀ ਨਹੀਂ ਸਗੋਂ ਪੂਰੇ ਮਾਲਵਾ ਖਿੱਤੇ ਲਈ ਇੱਕ ਵਰਦਾਨ ਸਾਬਤ ਹੋਵੇਗਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply