Wednesday, March 18, 2026

ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ 16 ਅਪ੍ਰੈਲ ਨੂੰ

ਧੂਰੀ, 14 ਅਪ੍ਰੈਲ (ਪੰਜਾਬ ਪਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿੱਤ ਸਭਾ (ਰਜਿ:) ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਡਾ. ਤੇਜਵੰਤ ਮਾਨ ਅਤੇ ਉਘੇ ਪੰਜਾਬੀ ਲੇਖਕ ਸ੍ਰੀ ਓਮ ਪ੍ਰਕਾਸ਼ ਗਾਸੋ ਦੀ ਪ੍ਰਧਾਨਗੀ ਹੇਠ ਸਾਹਿੱਤਕ ਸਮਾਗਮ 16 ਅਪ੍ਰੈਲ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਧੂਰੀ ਦੇ ਮਹਾਨ ਸਮਾਜ ਸੇਵੀ ਮਹਾਸ਼ਾ ਪ੍ਰਤਿੱਗਿਆ ਪਾਲ ਨੂੰ ਉਹਨਾ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਰਮਯੋਗੀ ਪੁਰਸਕਾਰ ਅਤੇ ਡਾ. ਧਰਮ ਚੰਦ ਬਾਤਿਸ਼ ਨੂੰ ਸਾਹਿਤ ਅਚਾਰੀਆ ਪੁਰਸਕਾਰ ਭੇਂਟ ਕੀਤੇ ਜਾਣਗੇ।ਸਮਾਗਮ ਵਿੱਚ ਇੰਦਰਜੀਤ ਮੁੰਡੇ ਮੁੱਖ ਮਹਿਮਾਨ ਅਤੇ ਸ੍ਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਸੰਤ ਪਾਲ ਦਾਸ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਲ ਹੋਣਗੇ।ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਰਨਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਦੱਸਿਆ ਕਿ ਸਾਹਿਤ ਸਭਾ ਧੂਰੀ ‘ਚ ਲਾਇਬਰੇਰੀ ਚਲਾਉਣ ਅਤੇ ਮਹੱਤਵਪੂਰਨ ਕਾਰਜ ਕਰਨ ਵਾਲੇ ਸੱਤਪਾਲ ਪਰਾਸ਼ਰ, ਸੇਵਾ ਮੁਕਤ ਮਲੇਰੀਆ ਅਫਸਰ ਰਾਜਿੰਦਰ ਪਾਲ ਅਤੇ ਮਸ਼ਹੂਰ ਕੱਵਾਲ ਦਿਲਸ਼ਾਦ ਜਮਾਲਪੁਰੀ ਨੂੰ ਉਹਨਾਂ ਦੀਆਂ ਵਿਸ਼ੇਸ ਪ੍ਰਾਪਤੀਆਂ ਸਦਕਾ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਸਮਾਗਮ ਦੌਰਾਨ ਚਾਰ ਪੰਜਾਬੀ ਪੁਸਤਕਾਂ ਜਿਹਨਾਂ ਵਿੱਚ ਸ਼ੇਰ ਸਿੰਘ ਸ਼ੇਰਪੁਰੀ ਦੀ ਪੁਸਤਕ ‘ਕਿਸਾ ਬੇਗੋ ਨਾਰ’, ਭਰਗਾ ਨੰਦ ਲੌਂਗੋਵਾਲ ਦਾ ਕਹਾਣੀ ਸੰਗ੍ਰਿਹ ‘ਬੱਕਰੀਆਂ ਵਾਲੇ’, ਗੁਲਜ਼ਾਰ ਸਿੰਘ ਸੌਂਕੀ ਦੁਆਰਾ ਰਚਿਤ ਜੀਵਨੀ 108 ਸੁਆਮੀ ਬਾਬਾ ਜਆਲਾ ਦਾਸ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਵੱਲੋਂ ਕਰਮ ਸਿੰਘ ਮਾਨ ਦੀਆਂ ਸਮੁੱਚੀਆਂ ਕਹਾਣੀਆਂ ਦੀ ਸੰਪਾਦਨਾ ਵਾਲੀ ਪੁਸਤਕ ‘ਅਮਰੀਕ ਸਿੰਘ ਅਮਰੀਕਨ ਦੀ ਵਾਪਸੀ’ ਹਨ, ਵੀ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਕਵੀ ਦਰਬਾਰ ਵੀ ਲਗਾਇਆ ਜਾਵੇਗਾ, ਜਿਸ ਵਿੱਚ ਪਹੁੰਚਣ ਲਈ ਸਭਾ ਦੇ ਸਾਰੇ ਮੈਂਬਰਾਂ, ਲੇਖਕਾਂ ਅਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply