Wednesday, March 18, 2026

ਨਗਦੀ ਰਹਿਤ ਲੈਣ-ਦੇਣ ਸਬੰਧੀ ਕੌਮੀ ਪ੍ਰਸਾਰਨ 14 ਨੂੰ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਡਿਜ਼ੀਟਲ ਪੇਮੈਂਟ ਨੂੰ ਉਤਸਾਹਿਤ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ 14 ਅਪ੍ਰੈਲ 2017 ਨੂੰ ਕੌਮੀ ਪੱਧਰ ਤੇ ਹੋਣ ਵਾਲੇ ਸਮਾਗਮ ਦਾ ਦੂਰਦਰਸ਼ਨ ਤੋਂ ਇਲਾਵਾ ਵੈਬਕਾਸਟਿੰਗ ਰਾਹੀਂ ਪ੍ਰਸਾਰਨ ਕੀਤਾ ਜਾ ਰਿਹਾ ਹੈ, ਉਥੇ ਇਸ ਸਬੰਧੀ ਸਕੂਲਾਂ ਵਿਚ ਬੱਚਿਆਂ ਦੇ ਚਿਤਰ ਮੁਕਾਬਲੇ ਵੀ ਸ਼ਨਿਚਰਵਾਰ ਨੂੰ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਜੀ.ਏ ਵਿਕਾਸ ਹੀਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਸਬੰਧੀ ਲੀਡ ਬੈਂਕ ਮੈਨਜਰ ਨੂੰ ਹਦਾਇਤ ਕੀਤੀ ਹੈ ਕਿ ਉਹ ਡਿਜਟਿਲ ਪੇਮੈਂਟ ਸਬੰਧੀ 1:10 ਤੋਂ 2:25 ਵਜੇ ਤੱਕ ਹੋਣ ਵਾਲੇ ਕੌਮੀ ਪ੍ਰਸਾਰਨ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵਿਖਾਉਣ ਦੇ ਪ੍ਰਬੰਧ ਬਰਾਂਚ ਪੱਧਰ ’ਤੇ ਕੀਤੇ ਜਾਣ। ਇਸ ਤੋਂ ਇਲਾਵਾ ਇਸ ਪ੍ਰਸਾਰਨ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸੇਵਾ ਕੇਂਦਰਾਂ ਵਿਚ ਵੀ ਵਿਖਾਉਣ ਦੇ ਇੰਤਜ਼ਾਮ ਕਰਨ ਦੀ ਹਦਾਇਤ ਕੀਤੀ ਗਈ ਹੈ, ਤਾਂ ਕਿ ਵੱਧ ਤੋਂ ਵੱਧ ਲੋਕ ਡਿਜ਼ੀਟਲ ਲੈਣ-ਦੇਣ ਬਾਰੇ ਜਾਣੂੰ ਹੋ ਸਕਣ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਇਸ ਡਿਜ਼ੀਟਲ ਮੇਲੇ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਦਿਖਾਇਆ ਜਾਵੇਗਾ, ਤਾਂ ਜੋ ਪਿੰਡ ਵਾਸੀ ਵੀ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੀਰਾ ਨੇ ਦੱਸਿਆ ਕਿ ਦੇਸ਼ ਵਿੱਚ ਨੀਤੀ ਆਯੋਗ ਵੱਲੋਂ ਖਪਤਕਾਰਾਂ ਲਈ ਸ਼ੁਰੂ ਕੀਤੀ ਮੈਗਾ ਡਰਾਅ ਆਫ ਲੱਕੀ ਗ੍ਰਾਹਕ ਯੋਜਨਾ ਅਤੇ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਡਿਜੀਧਨ ਵਪਾਰ ਯੋਜਨਾ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਡਿਜੀਟਲ ਅਦਾਇਗੀਆਂ ਸਬੰਧੀ ਜਾਗਰੂਕ ਕਰਨ ਲਈ ਥੋੜਾ ਅਰਸਾ ਪਹਿਲਾਂ ਜਿਲ੍ਹੇ ਵਿਚ ਵੱਡਾ ਸਮਾਗਮ ਕੀਤਾ ਗਿਆ ਸੀ। ਉਨ੍ਹਾਂ ਨੇ ਸਮੂਹ ਬੈਂਕਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਲੋਕਾਂ ਨੂੰ ਡਿਜੀਟਲ ਆਦਾਨ ਪ੍ਰਦਾਨ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰ ’ਤੇ ਪਹੁੰਚ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਸੇਵਾ ਕੇਂਦਰਾਂ ਵਿਖੇ ਵੈਬਕਾਸਟਿੰਗ ਰਾਹੀਂ ਵੀ ਆਮ ਲੋਕਾਂ ਨੂੰ ਡਿਜੀਟਲ ਅਦਾਇਗੀ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ 14 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਇਆ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਦਫ਼ਤਰਾਂ ਤੇ ਵਿਦਿਅਕ ਅਦਾਰਿਆਂ ਦੇ ਮੁਖੀ ਵੈਬਕਾਸਟਿੰਗ ਦੇ ਲਿੰਕ  ਹਟਟਪ//ਾੲਬਚੳਸਟ.ਗੋਵ.ਨਿ/ਨਟਿੳਿੳੇੋਗ ’ਤੇ ਜਾ ਕੇ ਕੰਪਿਊਟਰ ਰਾਹੀਂ ਜਾਂ ਦੂਰਦਰਸ਼ਨ ਤੋਂ ਸਿੱਧਾ ਪ੍ਰਸਾਰਣ ਟੀ.ਵੀ ’ਤੇ ਵਿਖਾ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਜੀਟਲ ਅਦਾਇਗੀ ਬਾਰੇ ਜਾਗਰੂਕ ਕਰਨਗੇ। ਉਨ੍ਹ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਵੀ ਇੰਟਰਨੈਟ ਰਾਹੀਂ ਜਾਂ ਦੂਰਦਰਸ਼ਨ ਟੀਵੀ ਰਾਹੀਂ ਇਸ ਕੌਮੀ ਪ੍ਰਸਾਰਨ ਨੂੰ ਵੇਖਣ ਤਾਂ ਜੋ ਉਹ ਨਗਦੀ ਰਹਿਤ ਲੈਣਦੇਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply