Sunday, September 6, 2026

ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਭਾਜਪਾ ਐਸ ਸੀ ਮੋਰਚਾ ਵੱਲੋਂ ਸਥਾਨਕ ਬਾਦਲ ਕਲੋਨੀ ਵਿਚ ਸਥਿਤ ਡਾ. ਭੀਮ ਰਾਓ ਅੰਬੇਦਕਰ ਭਵਨ ਵਿਚ ਬਾਬਾ ਸਾਹਿਬ ਦੀ 126ਵੀਂ ਜਯੰਤੀ ਮੌਕੇ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। PPN1504201712ਜਾਣਕਾਰੀ ਦਿੰਦੇ ਹੋਏ ਐਸ.ਸੀ.ਮੋਰਚਾ ਦੇ ਜ਼ਿਲਾ ਪ੍ਰਧਾਨ ਸਚਿਨ ਜਾਜੋਰੀਆ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਮੀਡੀਆ ਸਹਾਇਕ ਇੰਚਾਰਜ਼ ਸੁਬੋਧ ਵਰਮਾ, ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੰਚ ਸੰਚਾਲਨ ਅਸ਼ੋਕ ਮੋਂਗਾ ਨੇ ਕੀਤਾ। ਪ੍ਰੋਗਰਾਮ ਵਿਚ ਵੱਖ ਵੱਖ ਬੁਲਾਰਿਆਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੀਆਂ ਦੇਸ਼ ਪ੍ਰਤੀ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਉਨਾਂ ਨੂੰ ਯੁਗ ਪੁਰਸ਼ ਦੱਸਿਆ। ਇਸ ਮੌਕੇ ਬਾਬਾ ਸਾਹਿਬ ਦੇ ਚਿੱਤਰ ਤੇ ਫੁੱਲ ਭੇਂਟ ਕੀਤੇ ਅਤੇ ਉਨਾਂ ਦੇ ਵਿਖਾਏ ਰਸਤੇ ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਡਾ. ਰਮੇਸ਼ ਵਰਮਾ, ਭਾਜਪਾ ਜ਼ਿਲਾ ਜਨ ਰਲ ਸਕੱਤਰ ਅਸ਼ਵਨੀ ਫੁਟੇਲਾ, ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਮੋਨਾ ਕਟਾਰੀਆ, ਮਹਾਮੰਤਰੀ ਸੰਜੀਵ ਧੂੜੀਆ, ਵਿਕਾਸ ਪਰਵਾਨਾ, ਬੀਸੀ ਮੋਰਚਾ ਦੀ ਜ਼ਿਲਾ ਮਹਾਮੰਤਰੀ ਕਮਲ ਪ੍ਰਜਾਪਤੀ, ਆਈਟੀ ਸੈਲ ਦੇ ਬਲਾਕ ਪ੍ਰਧਾਨ ਸੁਨੀਲ ਕਸ਼ਿਅਪ, ਕੋਂਸਲਰ ਸੰਦੀਪ ਚਲਾਨਾ, ਕਮਲੇਸ ਚੁੱਘ, ਨਰਪਿੰਦਰ ਅਗਰਵਾਲ, ਲੱਡੂ ਗਗਨੇਜਾ, ਸ਼ਸ਼ੀ ਸੋਲੰਕੀ, ਜਗਦੀਸ਼ ਬਸਵਾਲ ਸਮੇਤ ਭਾਜਪਾ ਦੇ ਵੱਖ ਵੱਖ ਮੋਰਚਿਆਂ ਦੇ ਅਹੁੱਦੇਦਾਰ, ਕਾਰਜਕਾਰਣੀ ਮੈਂਬਰ ਅਤੇ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply