Friday, August 28, 2026

ਕੁਲਵੰਤ ਗਿੱਲ ਦੀ ਬਣਾਈ ਗਈ ਪੇਂਟਿੰਗ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – Kulwant Artist Nitishਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਬਿਹਤਰੀਨ ਇੰਤਜ਼ਾਮਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਅੰਮ੍ਰਿਤਸਰ ਦੇ ਮਸ਼ਹੂਰ ਆਰਟਿਸਟ ਕੁਲਵੰਤ ਸਿੰਘ ਗਿੱਲ ਵਲੋਂ ਬਣਾਈਆਂ ਗਈ ਪੇਂਟਿੰਗਾਂ ਨਾਲ ਕੀਤਾ ਗਿਆ। ਇਹ ਪੇਂਟਿੰਗ ਨਿਤੀਸ਼ ਕੁਮਾਰ ਨੂੰ ਗੁਰੂ ਪਿਆਰਾ ਦੀ ਉਪਾਦੀ ਵਜੋਂ ਸਨਮਾਨਿਤ ਕਰਨ ਲਈ ਵਿਸ਼ੇਸ਼ ਰੂਪ `ਚ  ਕੁਲਵੰਤ ਸਿੰਘ ਗਿੱਲ ਦੁਆਰਾ ਤਿਆਰ ਕੀਤੀ ਗਈ ਸੀ।ਬੀਤੇ ਦਿਨੀ ਦਿੱਲੀ ਦੇ ਬਿਹਾਰ ਭਵਨ ਵਿਚ ਇੱਕ ਵਿਸ਼ੇਸ਼  ਸਮਾਰੋਹ ਵਿੱਚ ਇਹ ਪੇਂਟਿੰਗ ਐਸ.ਜੇ.ਐਸ ਪਾਲ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਆਰਟਿਸਟ ਕੁਲਵੰਤ ਗਿੱਲ ਅਤੇ ਧਰਮਿੰਦਰ ਸ਼ਰਮਾ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭੇਟ ਕੀਤੀ।
ਪੇਂਟਿੰਗ ਨੂੰ ਸਵੀਕਾਰ ਕਰਦੇ ਹੋਏ ਨਿਤੀਸ਼ ਕੁਮਾਰ ਨੇ ਆਰਟਿਸਟ ਕੁਲਵੰਤ ਗਿੱਲ ਦੀ ਪ੍ਰਸ਼ੰਸਾ ਕੀਤੀ।ਕੇਟੀ ਕਲਾ ਦੇ ਸੈਕਟਰੀ ਰਾਜੇਸ਼ ਰੈਨਾ, ਡਾਇਰੇਕਟਰ ਬਰਜੇਸ਼ ਜੌਲੀ ਅਤੇ ਪ੍ਰਸਿੱਧ ਆਰਟਿਸਟ ਡਾਕਟਰ ਬਲਦੇਵ ਗੰਭੀਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਕਲਾਕਾਰਾਂ ਲਈ ਇਹ ਸਨਮਾਨ ਦੀ ਗੱਲ ਹੈ ਕਿ ਗੁਰੂ ਨਗਰੀ ਦੇ ਕਲਾਕਾਰ ਦੀ ਪੇਂਟਿੰਗ ਮੁੱਖ ਮੰਤਰੀ ਨਿਵਾਸ ਦੀ ਸ਼ੋਭਾ ਬਣੇਗੀ।ਇਸ ਪੇਂਟਿੰਗ ਵਿੱਚ ਨਿਤੀਸ਼ ਕੁਮਾਰ ਨੂੰ ਗੁਰੂ ਜੀ ਦੀ ਉਸਤਤੀ ਕਰਦੇ ਹੋਏ ਦਿਖਾਇਆ ਗਿਆ ਹੈ।ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਨਿਸ਼ਾਨ ਸਾਹਿਬ ਵੀ ਬਾਖੂਬੀ ਨਾਲ ਪੇਂਟ ਕੀਤੇ ਗਏ ਹਨ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …

Leave a Reply